"ਬਾਬਾ ਬਖਤੋਰ ਵਾਲਾ"

 ਲਗਭਗ 2007 ਦੀ ਗਲ ਹੈ, ਜਦੋ ਮੈੰ ਵੀ ਇਕ ਆਮ ਕਰਮਕਾਂਡੀ ਵਿਕਾਰੀ ਮਨੁਖ ਦੀ ਤਰਾ ਜਿੰਦਗੀ ਬਤੀਤ ਕਰ ਰਿਹਾ ਸੀ । ਨਾਰਵੇ ਤੋ ਦਾਸ ਦੇ ਬੜੇ ਵੀਰ ,ਵੀਰ ਕਮਲਜੀਤ ਸਿੰਘ ਹੁਣਾ ਕੁਝ ਗੁਰਮਤਿ ਨਾਲ ਸਬੰਧਤ ਕਿਤਾਬਾ ਅਤੇ ਸੀਡੀਅਾ ਭੇਜੀਆ । ਉਸ ਤੋ ਪਹਿਲਾ ਦਾਸ ਦਾ ਗੁਰਮਤਿ ਵਾਲੇ ਪਾਸੇ ਬਿਲਕੁਲ ਝੁਕਾਅ ਨਹੀ ਸੀ । ਉਸ ਗੁਰਮਤਿ ਲਿਟਰੇਚਰ ਦੇ ਵੰਡਲ ਵਿਚੋ ਇਕ ਆਡਿਉ ਸੀਡੀ ਨਿਕਲੀ ਜਿਸ ਤੇ ਲਿਖਿਆ ਸੀ "ਬੁਕਲ ਦੇ ਸਪ" ਭਾਈ ਪੰਥਪ੍ਰੀਤ ਸਿੰਘ ਖਾਲਸਾ ਬਖਤੋਰ ਵਾਲੇ । ਇਸ ਤੋ ਪਹਿਲਾ ਭਾਈ ਪੰਥਪ੍ਰੀਤ ਸਿੰਘ ਜੀ ਦਾ ਨਾਮ ਜਿੰਦਗੀ ਵਿਚ ਨਹੀ ਸੀ ਸੁਣਿਆ । ਜਦੋ ਮੈੰ ਉਹ ਸੀਡੀ ਸੁਣੀ ਤਾਂ ਧਰਮ ਨਾਲ ਇਕ ਵਾਰ ਤਾ ਝਟਕਾ ਜਿਹਾ ਲਗਿਆ । ਬਿਲਕੁਲ ਨਵੇ ਲਹਿਜੇ ਚੇ ਗੁਰਬਾਣੀ ਦੀ ਵਿਆਖਿਆ ਸਰੀਰ ਦੇ ਲੂੰ ਕੰਢੇ ਖੜੇ ਕਰਦੀ ਸੀ । ਅਖੋਤੀ ਪੀਰਾਂ ਫਕੀਰਾਂ ਅਤੇ ਬਾਬਿਆ ਦੀ ਗੁਰਬਾਣੀ ਦੀ ਰੋਸ਼ਨੀ ਵਿਚ ਹੁੰਦੀ ਧੁਲਾਈ ਕਿਸੇ ਅਜੂਬੇ ਨਾਲੋ ਘਟ ਨਹੀ ਸੀ । ਉਸ ਤੋ ਬਾਅਦ ਕਾਫੀ ਮਿਹਨਤ ਕਰਣ ਤੋ ਬਾਅਦ ਸਰੀ ਕਨੇਡਾ ਇਕ ਦੁਕਾਨ ਤੋ ਭਾਈ ਪੰਥਪ੍ਰੀਤ ਸਿੰਘ ਜੀ ਖਾਲਸਾ ਦੀਅਾ ਮੈਅ ਪੀ 3 ਖਰੀਦ ਕੇ ਲਿਆਂਦੀਆਂ । ਜਿਉਂ ਜਿਉਂ ਭਾਈ ਪੰਥਪ੍ਰੀਤ ਸਿੰਘ ਜੀ ਨੁ ਸੁਣਦੇ ਤਿਉ ਤਿਉਂ ਸ਼ਬਦ ਗੁਰੂ ਦੇ ਮਿਠੜੇ ਤੀਰ ਪਾਪੀ ਹਿਰਦੇ ਨੁ ਚੀਰਦੇ ਜਾਂਦੇ । ਭਾਈ ਪੰਥਪ੍ਰੀਤ ਸਿੰਘ ਜੀ ਦੀਆਂ ਗੁਰਮਤਿ ਵਿਚਾਰਾ ਅਤੇ ਬਾਬਾ ਗੁਰਬਖਸ਼ ਸਿੰਘ ਕਾਲਾ ਅਫਗਾਨਾ ਦੀ ਕਿਤਾਬਾ ਨੇ ਦਾਸ ਦੀ ਕਰਮਕਾਂਡੀ ਜਿੰਦਗੀ ਦੀ ਯੂਟਰਨ ਮਰਵਾ ਦਿਤੀ । ਉਸ ਤੋ ਬਾਅਦ ਪ੍ਰਿੰਸੀਪਲ ਗੁਰਬਚਨ ਸਿੰਘ ਪੰਨਵਾਂ , ਗਿਆਨੀ ਹਰਭਜਨ ਸਿੰਘ ਯੂ ਐਸ ਵਾਲਿਆ ਦੀਆਂ ਗੁਰਬਾਣੀ ਸ਼ਬਦ ਦੀਆ ਵਿਖਿਆਵਾਂ ਨੇ ਜਿੰਦਗੀ ਨੁ ਗੁਰਮਤਿ ਦੇ ਹੋਰ ਨਜਦੀਕ ਕਰ ਦਿਤਾ ।

ਜਦੋ ਕਿਤੇ ਭਾਈ ਪੰਥਪ੍ਰੀਤ ਸਿੰਘ ਹੁਣਾ ਦੀ ਸੀਡੀ ਕਿਸੇ ਵੀਰ ਭੈਣ ਨੁ ਸੁਣਨ ਵਾਸਤੇ ਦੇਣੀ ਤਾਂ ਅਗਿਉ ਕੇਈ ਵਾਰ ਇਹ ਸਵਾਲ ਆਉਣਾ ! ਇਹ ਬਾਬਾ ਜੀ ਕੋਣ ਹਨ ਹਨ ? ਅਸੀ ਵੀ ਆਖ ਦੇਣਾ "ਬਾਬਾ ਬਖਤੋਰ ਵਾਲਾ " । ਅਗਲੇ ਨੇ ਝਟ ਸੀਡੀ ਫੜ ਲੈਣੀ । ਮਕਸਦ ਸੀ ਘਰ ਜਾ ਕੇ ਸੁਣੇ ਜਰੂਰ ।

ਅਸੀ ਨਿਕੇ ਹੁੰਦਿਆ ਅਾਪਣੇ ਪਰਿਵਾਰ ਕੋਲੋ ਇਹ ਸੁਣਦੇ ਜਵਾਨ ਹੋਏ ਕਿ ਅਸੀ ਸੁਲਤਾਨੀਏ ਹਾਂ, ਭਾਵ "ਲੱਖਾਂ ਦੇ ਦਾਤੇ" ਨੁ ਮੰਨਣ ਵਾਲੇ ਹਾਂ । ਸਾਡੇ ਘਰਾਂ ਵਿਚ ਹਰ ਸਾਲ ਚੂਰਮਾ ਬਣਾ ਕੇ ਲੱਖਾਂ ਦੇ ਦਾਤੇ ਦੀ ਪੂਜਾ ਕੀਤੀ ਜਾਂਦੀ ਸੀ, ਅਤੇ ਵੀਰਵਾਰ ਪੀਰਾ ਦਾ ਦਿਨ ਮੰਨਿਆ ਜਾਂਦਾ ਸੀ । ਭਾਈ ਪੰਥਪ੍ਰੀਤ ਸਿੰਘ ਜੀ ਖਾਲਸਾ ਦੀਆਂ ਇਕ ਦੋ ਸੀਡੀਆਂ ਨੇ ਹੀ ਮੇਰੀ ਸੁਰਤ ਵਿਚ ਬਣੀ ਪੀਰ ਦੀ ਕਬਰ ਦੇ ਚੀਥੜੇ ਉਡਾ ਦਿਤੇ । ਪੀਰ ਵਿਚਾਰਾ ਮਿਨਤਾ ਕਰਦਾ ਨਜਰ ਆਉਣ ਲਗ ਪਿਆ । ਜਦੋ ਭਾਈ ਸਾਬ ਨੇ ਗੁਰਬਾਣੀ ਅਧਾਰਤ ਕਥਾ ਵਿਚਾਰ ਕਰਦਿਆ ਇਹ ਆਖਣਾ ਬਈ ਅਸੀ ਪਿਛਲੇ ਦਸਾ ਸਾਲਾ ਤੋ "ਪੀਰ ਨਿਗਾਹੇ ਵਾਲੇ" ਨੁ ਲਭ ਰਹੇ ਹਾਂ, ਜੇ ਉਸ ਵਿਚ ਕੋਈ ਸ਼ਕਤੀ ਹੈ ਤਾਂ ਅਾ ਕੇ ਸਾਨੂ ਮਿਲੇ ! ਪਰ ਅਜ ਤਕ ਉਹ ਮਿਲਿਆ ਨਹੀ । ਭਾਈ ਸਾਹਿਬ ਦੀਅਾਂ ਦਲੀਲਾ ਨੇ ਉਸ ਪੀਰ ਨਿਗਾਹੇ ਵਾਲੇ ਭਾਵ "ਲੱਖਾਂ ਦੇ ਦਾਤੇ" ਨੁ ਅਜਿਹਾ ਬਾਣ੍ਹੀ ਪਾਇਆ ਕਿ ! ਅਜ ਦਾਸ ਵੀ ਪੂਰੇ ਵਿਸ਼ਵਾਸ ਨਾਲ ਕਹਿ ਸਕਦਾ ਹੈ ਕਿ ਮੈੰਵੀ ਉਸ ਲੱਖਾਂ ਦੇ ਦਾਤੇ ਪੀਰ ਨੁ ਪਿਛਲੇ ਦਸਾਂ ਸਾਲਾ ਤੋ ਲਭ ਰਿਹਾਂ ਹਾਂ ਪਰ ਅਜ ਤਕ ਲਭਿਆ ਨਹੀ । ਇਹ ਸਭ ਤਾਂ ਹੀ ਸੰਭਵ ਹੋ ਸਕਿਆ ਜਦ ਭਾਈ ਪੰਥਪ੍ਰੀਤ ਸਿੰਘ ਜੀ ਨੇ ਹਿਰਦੇ ਵਿਚ ਜੰਮੀ ਅਖੋਤੀ ਪੀਰਾਂ ਦੇ ਡਰ ਦੀ ਮੈਲ ਨੁ ਗੁਰ ਸ਼ਬਦ ਨਾਲ ਨਿਖਾਰ ਮਾਰਿਆ ।

ਅਜ ਸਾਡੇ ਪਰਿਵਾਰ ਦੇ ਕੁਝ ਮੈੰਬਰ ਤਾਂ ਉਸ ਅਖੋਤੀ ਪੀਰ ਦੀਆਂ ਕਬਰਾ ਵਿਚੋ ਅਜਾਦ ਹੋ ਗਏ ਹਨ ਪਰ ਕੁਝ ਮੈਂਬਰ ਅਤੇ ਪੂਰਾ ਪਿੰਡ ਹਾਲੇ ਵੀ ਬਾਬੇ ਦੀਆਂ ਅਖੋਤੀ ਸ਼ਕਤੀਆ ਤੋ ਥਰ ਥਰ ਕੰਬਦੇ ਇੱਟਾ ਨਾਲ ਮੱਥਾ ਮਾਰੀ ਜਾਂਦੇ ਹਨ ।

ਜੇ ਮੈੰ ਅਜ ਅਾਖਾਂ ਬਈ ਮੈਨੁ ਤਾਂ ਪੀਰ ਨਿਗਾਹੇ ਵਾਲੇ ਦੀ ਅਸਲੀਅਤ ਵਾਰੇ ਪਤਾ ਚਲ ਗਿਆ ਹੈ ਕਿ ਉਹ ਇਕ ਮਿਟੀ ਦੀ ਢੇਰੀ ਤੋ ਸਵਾਏ ਕੁਝ ਨਹੀ ਹੈ , ਹੁਣ ਭਾਈ ਪੰਥਪ੍ਰੀਤ ਸਿੰਘ ਜੀ ਹੁਣਾ ਨੁ ਲੱਖਾਂ ਦੇ ਦਾਤੇ ਖਿਲਾਫ ਪ੍ਰਚਾਰ ਬੰਦ ਕਰ ਦੇਣਾ ਚਾਹੀਦਾ ਹੈ । ਤਾਂ ਇਹ ਇਕ ਮਹਿਜ ਮੇਰੀ ਬੇਵਕੂਫੀ ਹੀ ਹੋਵੇਗੀ । ਕਿਉਕਿ ਸਾਡਾ ਸਾਰਾ ਪਿੰਡ ਤਾ ਹਾਲੇ ਵੀ, ਸਾਡਾ ਪਿੰਡ ਹੀ ਕਿਉ ਸਗੋ ਸਾਰਾ ਦੁਆਬਾ ਹਾਲੇ ਵੀ ਕਬਰਾਂ ਦੀ ਦੁਨੀਆ ਵਿਚ ਗੁਆਚਾ ਫਿਰਦਾ ਹੈ । ਉਨ੍ਹਾਂ ਦੇ ਘਰ ਬੇਟੇ ਦੇ ਜਨਮ ਤੋ ਲੈ ਕੇ ਬੇਟੇ ਦੇ ਵਿਆਹ ਤਕ ਮੜੀਆ ਕਬਰਾਂ ਹੀ ਵਰਕਤਾ ਦੀਆਂ ਪਾਤਰ ਬਣਦੀਆ ਹਨ । ਸਿਰਫ ਭਾਈ ਪੰਥਪ੍ਰੀਤ ਸਿੰਘ ਜੀ ਵਰਗੇ ਗੁਰਬਾਣੀ ਦੇ ਰਸੀਏ ਨਿਧੜਕ ਪ੍ਰਚਾਰਕ ਹੀ ਇਨ੍ਹਾਂ ਲੋਕਾਂ ਨੁ ਕਬਰਾ ਦੀ ਦਲਦਲ ਵਿਚੋ ਬਾਹਰ ਕਢ ਸਕਦੇ ਹਨ । ਮੈੰ ਜਿੰਨਾ ਮਰਜੀ ਕਹਿ ਲਵਾਂ ਬਈ ਮੈੰ ਅਪਗ੍ਰੇਡ ਹੋ ਗਿਆ ਪਰ ਸਚਾਈ ਤਾਂ ਇਹ ਹੈ ਬਈ ਹਾਲੇ ਵੀ ਕਰੋੜਾ ਲੋਕ ਬਹਿਮਾ, ਭਰਮਾ, ਕਰਮਕਾਂਡਾ, ਵਰਾ ਸਰਾਪਾ ਚੇ ਫਸੇ ਹੋਏ ਹਨ । ਉਨ੍ਹਾਂ ਨੁ ਗੁਰਬਾਣੀ ਦਾ ਅਸਲ ਗਿਆਨ ਹੀ ਨਰਕ ਭਰੀ ਜਿੰਦਗੀ ਚੋ ਬਾਹਰ ਲਿਆ ਸਕਦਾ ਹੈ । ਤੇ ਗੁਰਬਾਣੀ ਦਾ ਉਹ ਅਸਲ ਸਚ ਵੀ ਤਤ ਗੁਰਮਤਿ ਦੇ ਪ੍ਰਚਾਰਕਾ ਰਾਂਹੀ ਹੀ ਸਮਾਜ ਵਿਚ ਜਾਵੇਗਾ ।

ਬਲਰਾਜ ਸਿੰਘ ਸਪੋਕਨ

Image result for bhai panthpreet singh ji khalsa

ਡੇਲੀ ਸਿੱਖ ਨਿਊਜ਼ ਵੇਬਸਾਇਟ ਉੱਪਰ ਪਾਇਆ ਜਾਣ ਵਾਲਾ ਸਾਰਾ ਡਾਟਾ Admin Team ਵੱਲੋਂ ਪਾਇਆ ਜਾਂਦਾ ਹੈ, ਪਰ ਇਸ ਵੇਬਸਾਇਟ ਉੱਪਰ ਛਪੀ ਸਮੱਗਰੀ ਨਾਲ ਸਦਾ ਸੇਹ੍ਮਤ ਹੋਣਾ ਜਰੂਰੀ ਨਹੀ ਹੈ | ਡੇਲੀ ਸਿੱਖ ਨਿਊਜ਼ ਵੇਬਸਾਇਟ ਵਰਲਡ ਸਿੱਖ ਫ਼ੇਡਰੇਸ਼ਨ ਦੀ ਸੰਪੱਤੀ ਹੈ | ਬਿਨਾਂ ਆਗਿਆ ਇਸ ਵੇਬਸਾਇਟ ਦਾ ਕਨਟੇਂਟ (ਡਾਟਾ) ਕਿਸੇ ਹੋਰ ਵੇਬਸਾਇਟ ਤੇ ਪਾਉਣਾ ਜਾਣ ਫੇਰ ਇਸ ਵੇਬਸਾਇਟ ਦੀ ਕਾਪੀ ਕਰਨ ਦੀ ਮਨਾਹੀ ਹੈ |

Newsletter

ਕਿਰਪਾ ਕਰਕੇ ਆਪਣੀ Email ਭਰੋ | ਅਸੀਂ ਹਰ ਰੋਜ਼ ਹੋ ਰਹੀਆਂ ਅਪਡੇਟ ਬਾਰੇ ਤਹਾਨੂੰ ਜਾਣਕਾਰੀ Email ਰਾਹੀਂ ਭੇਜ ਸਕਦੇ ਹਾਂ |

© 2014-15 All right reserved | Designed & Developed by: Kokri Web Development

Back to Top