ਭਾਈ ਰਣਜੀਤ ਸਿੰਘ ਢੱਡਰੀਆਂ ਵਾਲਿਆਂ ਦੀ ਜਾਗਰੂਕ ਲਹਰ ਨੂੰ ਦੇਣ

ਜਾਗਰੂਕ ਲਹਰ ਬਹੁਤ ਸਮੇ ਤੋਂ ਚੱਲ ਰਹੀ ਹੈ ਤੇ ਬਹੁਤ ਸਾਰੇ ਪ੍ਰਚਾਰਕ ਇਸ ਵਿੱਚ ਆਪਣਾ ਬਣਦਾ ਯੋਗਦਾਨ ਪਾ ਰਹੇ ਹਨ, ਜਿਹਨਾ ਵਿਚੋਂ ਭਾਈ ਸਰਬਜੀਤ ਸਿੰਘ ਧੁੰਦਾ, ਭਾਈ ਪੰਥਪ੍ਰੀਤ ਸਿੰਘ ਖਾਲਸਾ, ਭਾਈ ਅਮਰੀਕ ਸਿੰਘ ਚੰਡੀਗੜ ਅਤੇ ਪ੍ਰੋ ਦਰਸ਼ਨ ਸਿੰਘ ਮੁੱਖ ਸਨ| ਬਹੁਤ ਸਾਰੀਆਂ ਗੱਲਾਂ ਤੇ ਇੱਕ ਮੱਤ ਹੋਣ ਤੋਂ ਬਾਹਦ ਵੀ ਇਹ ਸਾਰੇ ਪ੍ਰਚਾਰਕ ਇੱਕ ਸਾਂਝਾ ਫਰੰਟ ਕਾਇਮ ਨਾ ਕਰ ਸਕੇ ਸਗੋਂ ਸਮੇ ਸਮੇ ਤੇ ਆਪਸੀ ਤਕਰਾਰਾਂ ਦਾ ਸ਼ਿਕਾਰ ਹੁੰਦੇ ਰਹੇ ਹਾਲਾਂਕਿ ਕੋਈ ਵੀ ਪ੍ਰਚਾਰਕ ਕਦੇ ਸਿਧੇ ਰੂਪ ਵਿੱਚ ਕਿੱਸੇ ਵੀ ਤਕਰਾਰ ਦਾ ਹੀਸਾ ਨਾ ਬਣਿਆ ਪਰ ਓਹਨਾ ਨੇ ਆਪੇ ਬਣੇ ਖੈਰ ਖਵਾਹ ਇੱਕ ਦੁੱਜੇ ਖਿਲਾਫ਼ ਆਪਣੀ ਭੜਾਸ ਕਢਦੇ ਰਹੇ|
ਇਸ ਲਹਰ ਨੂੰ ਸਭ ਤੋਂ ਜਿਆਦਾ ਬਲ ਉਸ ਸਮੇ ਮਿਲਿਆ ਜਦੋਂ ਭਾਈ ਰਣਜੀਤ ਸਿੰਘ ਨੇ ਤੱਤ ਗੁਰਮਤਿ ਦਾ ਪ੍ਰਚਾਰ ਸ਼ੁਰੂ ਕਰ ਦਿੱਤਾ ਅਤੇ ਆਪਣੀ ਸਟੇਜ ਹੋਣ ਕਰਕੇ ਬਹੁਤ ਹੀ ਨਿਧੜਕ ਹੋ ਕੇ ਟਕਸਾਲ ਅਤੇ ਹੋਰ ਸੰਪ੍ਰਦਾਵਾਂ ਦੇ ਪਾਖੰਡ ਦੀ ਪੋਲ ਸੰਗਤ ਸਾਹਮਣੇ ਖੋਲਣੀ ਸ਼ੁਰੂ ਕਰ ਦਿੱਤੀ| ਹਾਲਾਂਕਿ ਭਾਈ ਸਾਹਿਬ ਦੇ ਤੱਤ ਗੁਰਮਤਿ ਦਾ ਪ੍ਰਚਾਰ ਸ਼ੁਰੂ ਕਰਨ ਕਰਕੇ ਕੁਝ ਸਟੇਜਾਂ ਵੀ ਜਾਂਦੀਆਂ ਲੱਗੀਆਂ ਤੇ ਕੁਝ ਬੰਦੇ ਵੀ ਟੁੱਟੇ ਪਰ ਓਹਨਾ ਨੇ ਕਦੇ ਪਿਛੇ ਮੁੜ ਕੇ ਨਹੀਂ ਦੇਖਿਆ ਤੇ ਜੋ ਗਲਾਂ ਬਹੁਤ ਸਾਰੇ ਜਾਗਰੂਕ ਪ੍ਰਚਾਰਕ ਧੀਮੀ ਅਵਾਜ ਵਿੱਚ ਕਰਦੇ ਸਨ ਓਹ ਗਲਾਂ ਸ਼ਰੇਆਮ ਕਰਨੀਆਂ ਸ਼ੁਰੂ ਕਰ ਦਿੱਤੀਆਂ| ਕਿਉਂਕਿ ਓਹ ਪਹਲਾਂ ਹੀ ਬਹੁਤ ਸਾਰੇ ਸੰਪਰਦਾਈ ਗੁਰਦਵਾਰਿਆਂ ਵਿੱਚ ਜਾਂਦੇ ਸਨ ਓਹਨਾ ਨੇ ਓਥੇ ਦੋਬਾਰਾ ਜਾ ਕੇ ਗੁਰੂ ਨਾਨਕ ਦੀ ਅਸਲੀ ਸੋਚ ਦਾ ਹੋਕਾ ਦੇਣਾ ਸ਼ੁਰੂ ਕਰ ਦਿੱਤਾ ਜਿਸ ਕਾਰਣ ਬਹੁਤ ਸਾਰੇ ਓਹ ਲੋਕ ਜਿਹਨਾ ਨੇ ਕਦੇ ਤੱਤ ਗੁਰਮਤਿ ਦੇ ਪ੍ਰਚਾਰਕ ਨੂੰ ਸੁਣਿਆ ਹੀ ਨਹੀਂ ਸੀ ਓਹ ਵੀ ਜਾਗਰੂਕ ਲਹਰ ਦਾ ਹੀਸਾ ਬਣ ਗਏ| ਮੇਰਾ ਆਪਣਾ ਇਹ ਮੰਨਣਾ ਹੈ ਕੇ ਪ੍ਰਚਾਰਕਾਂ ਨੂੰ ਹਰ ਗੁਰਦਵਾਰੇ ਵਿੱਚ ਜਾਣਾ ਚਾਹੀਦਾ ਹੈ ਕਿਉਂਕੇ ਜੇ ਤੁਸੀਂ ਸਿਰਫ ਜਾਗਰੂਕ ਕਮੇਟੀਆਂ ਦੇ ਗੁਰਦਵਾਰਿਆਂ ਵਿੱਚ ਹੇ ਜਾਓਗੇ ਤਾਂ ਇਹ ਕਾਫਲਾ ਵੱਡਾ ਕਿਵੇਂ ਹੋਵੇਗਾ? (ਹਾਲਾਂਕਿ ਕੁਝ ਹਰਨੇਕ ਸਿੰਘ ਵਰਗੇ ਬੰਦੇ ਆਪਣੀ ਪਰਸਨਲ ਰੰਜਿਸ਼ ਕਰਕੇ ਭਾਈ ਸਰਬਜੀਤ ਸਿੰਘ ਧੁੰਦਾ ਦੀ ਨਿਊਜੀਲੈੰਡ ਫੇਰੀ ਨੂੰ ਗਲਤ ਰੰਗਤ ਦੇ ਕੇ ਪੇਸ਼ ਕਰ ਰਹੇ ਹਨ ਕੇ ਦੇਖੋ ਜੀ ਇਹ ਟਕਸਾਲ ਜਾਂ ਨਾਨਕਸਰੀਆਂ ਦੇ ਗੁਰਦਵਾਰੇ ਵਿੱਚ ਚਲੇ ਗਏ| ਖੈਰ ਇਹ ਓਹਨਾ ਦੀ ਛੋਟੀ ਸੋਚ ਦਾ ਨਤੀਜਾ ਹੈ|) ਭਾਈ ਰਣਜੀਤ ਸਿੰਘ ਨੇ ਬਹੁਤ ਸਾਰੀਆਂ ਓਹਨਾ ਸਟੇਜਾਂ ਤੇ ਤੱਤ ਗੁਰਮਤਿ ਦਾ ਪ੍ਰਚਾਰ ਕੀਤਾ ਜਿੱਥੇ ਜਾਣ ਬਾਰੇ ਦੁੱਜੇ ਪ੍ਰਚਾਰਕ ਕਦੇ ਸੋਚ ਵੀ ਨਹੀਂ ਸੀ ਸਕਦੇ|
ਪਿਛਲੇ ਦੋ ਤਿਨ ਸਾਲਾਂ ਵਿੱਚ ਜਾਗਰੂਕ ਲਹਰ ਐਨੀ ਮਜਬੂਤ ਹੋ ਗਈ ਹੈ ਕੇ ਜਿਹੜੇ ਲੋਕ ਪ੍ਰਚਾਰਕਾਂ ਦਾ ਵਿਰੋਧ ਕਰਦੇ ਹੁੰਦੇ ਸਨ ਹੁਣ ਓਹਨਾ ਨੂੰ ਆਪਣੇ ਨਾਲ ਤੁਰਨ ਵਾਲਾ ਕੋਈ ਬੰਦਾ ਨਹੀਂ ਲਭ ਰਿਹਾ| ਇਸ ਲਹਰ ਦੇ ਇਸ ਮਕਾਮ ਤੇ ਪਹੁੰਚਣ ਬਹੁਤ ਵੱਡਾ ਸੇਹਰਾ ਭਾਈ ਰਣਜੀਤ ਸਿੰਘ ਦੇ ਸਿਰ ਜਾਂਦਾ ਹੈ| ਓਹਨਾ ਤੋਂ ਇਲਾਵਾ ਭਾਈ ਸਰਬਜੀਤ ਸਿੰਘ ਧੁੰਦਾ ਅਤੇ ਭਾਈ ਪੰਥਪ੍ਰੀਤ ਸਿੰਘ ਦੀ ਵੀ ਜਾਗਰੂਕ ਲਹਰ ਨੂੰ ਬਹੁਤ ਦੇਣ ਹੈ|
ਅੱਜ ਬਹੁਤ ਸਾਰੇ ਜਾਗਰੂਕ ਇਹਨਾ ਤਿੰਨੇ ਪ੍ਰਚਾਰਕਾਂ ਨੂੰ ਇਕੱਠਾ ਇੱਕੋ ਸਟੇਜ ਤੋਂ ਦੇਖਣਾ ਚਾਹੁੰਦੇ ਹਨ| ਇਹਨਾ ਤਿੰਨਾ ਨੂੰ ਮੇਰੇ ਵੱਲੋਂ ਹੱਥ ਬੰਨ ਕੇ ਬੇਨਤੀ ਹੈ ਕੇ ਆਪਣੇ ਛੋਟੇ ਮੋਟੇ ਫਰਕ ਭੁਲਾ ਕੇ ਇਕੱਠੇ ਹੋ ਕੇ ਚੱਲੋ ਤੇ ਕੌਮ ਨੂੰ ਇੱਕ ਨਵੀਂ ਸੇਧ ਦਿਓ| ਬਹੁਤ ਸਾਰੇ ਲੋਕਾਂ ਦਾ ਜ਼ੋਰ ਲਗਿਆ ਹੋਇਆ ਹੈ ਕੇ ਤੁਸੀਂ ਇਕੱਠੇ ਨਾ ਹੋ ਸਕੋ ਤੇ ਓਹ ਹਰ ਹੀਲਾ ਵਸੀਲਾ ਵਰਤ ਕੇ ਤੁਹਾਡੇ ਵਿੱਚ ਹਰ ਤਰਾਂ ਦੀ ਦੀਵਾਰ ਖੜੀ ਕਰਨ ਦੀ ਕੋਸ਼ਿਸ਼ ਕਰਣਗੇ| ਪਰ ਤੁਸੀਂ ਸਾਰੇ ਗੁਰਮਤਿ ਦੇ ਧਾਰਨੀ ਹੋ ਇਸ ਲਈ ਤੁਸੀਂ ਸਾਨੂੰ ਨਿਰਾਸ਼ ਨਹੀਂ ਕਰੋਗੇ ਤੇ ਇਕੱਠੇ ਹੋ ਕੇ ਇਸ ਲਹਰ ਨੂੰ ਹੋਰ ਮਜਬੂਤ ਕਰੋਗੇ|
ਭੁੱਲ ਚੁੱਕ ਦੀ ਖਿਮਾ
ਵਰਿੰਦਰ ਸਿੰਘ "ਗੋਲਡੀ

ਡੇਲੀ ਸਿੱਖ ਨਿਊਜ਼ ਵੇਬਸਾਇਟ ਉੱਪਰ ਪਾਇਆ ਜਾਣ ਵਾਲਾ ਸਾਰਾ ਡਾਟਾ Admin Team ਵੱਲੋਂ ਪਾਇਆ ਜਾਂਦਾ ਹੈ, ਪਰ ਇਸ ਵੇਬਸਾਇਟ ਉੱਪਰ ਛਪੀ ਸਮੱਗਰੀ ਨਾਲ ਸਦਾ ਸੇਹ੍ਮਤ ਹੋਣਾ ਜਰੂਰੀ ਨਹੀ ਹੈ | ਡੇਲੀ ਸਿੱਖ ਨਿਊਜ਼ ਵੇਬਸਾਇਟ ਵਰਲਡ ਸਿੱਖ ਫ਼ੇਡਰੇਸ਼ਨ ਦੀ ਸੰਪੱਤੀ ਹੈ | ਬਿਨਾਂ ਆਗਿਆ ਇਸ ਵੇਬਸਾਇਟ ਦਾ ਕਨਟੇਂਟ (ਡਾਟਾ) ਕਿਸੇ ਹੋਰ ਵੇਬਸਾਇਟ ਤੇ ਪਾਉਣਾ ਜਾਣ ਫੇਰ ਇਸ ਵੇਬਸਾਇਟ ਦੀ ਕਾਪੀ ਕਰਨ ਦੀ ਮਨਾਹੀ ਹੈ |

Newsletter

ਕਿਰਪਾ ਕਰਕੇ ਆਪਣੀ Email ਭਰੋ | ਅਸੀਂ ਹਰ ਰੋਜ਼ ਹੋ ਰਹੀਆਂ ਅਪਡੇਟ ਬਾਰੇ ਤਹਾਨੂੰ ਜਾਣਕਾਰੀ Email ਰਾਹੀਂ ਭੇਜ ਸਕਦੇ ਹਾਂ |

© 2014-15 All right reserved | Designed & Developed by: Kokri Web Development

Back to Top