ਭਾਈ ਰਣਜੀਤ ਸਿੰਘ ਢੱਡਰੀਆਂ !

ਇਕ ਸਮਾ ਸੀ ਜਦੋਂ ਭਾਈ ਰਣਜੀਤ ਸਿੰਘ ਜੀ ਦੇ ਜਥੇ ਵਲੋ ਵਜਾਈਆਂ ਜਾਂਦੀਆ ਝਾਮ ਝਰਨੀਅਾ ਭਾਵ ਢੋਲਕੀਆ ਛੇਣੇ ਸੁਣ ਕੇ ਸਰੀਰ ਭੰਗੜਾ ਪਾਉਣ ਲਗ ਜਾਂਦਾ ਸੀ । ਕਿੳਕਿ ਉਨ੍ਹਾਂ ਵਿਚ ਗੁਰਮਤਿ ਘਟ ਅਤੇ ਫੋਕ ਸੌਂਗ ਦੀ ਰਵਾਨਗੀ ਜਿਆਦਾ ਹੁੰਦੀ ਸੀ । ਪਰ ਹੁਣ ਸਭ ਕੁਝ ਬਦਲ ਗਿਆ ਹੈ, ਅਜ ਉਹੀ ਸਭ ਕੁਝ ਸੁਣ ਕੇ ਸਰੀਰ ਨੁ ਗੁਰਮਤਿ ਦੀ ਮਸਤੀ ਚੜਦੀ ਹੈ । ਸੁਰਤ ਵਿਚ ਗੁਰਬਾਣੀ ਦੇ ਗਿਆਨ ਦੇ ਛੈਣੇ ਖੜਕਣੇ ਸ਼ੁਰੂ ਹੋ ਜਾਂਦੇ ਹਨ । ਮਨ ਇਕ ਸ਼ਾਂਤ ,ਵਿਰਾਗ ਮਈ ਅਵਸਥਾ ਵਿਚ ਚਲਾ ਜਾਂਦਾ ਹੈ । ਅਨਹਦ ਨਾਦ ਆਤਮਿਕ ਮੰਡਲਾਂ ਵਿਚ ਗੁਜਣ ਲਗ ਜਾਂਦਾ ਹੈ । ਇਹ ਸਭ ਗੁਰਬਾਣੀ ਦੇ ਗੁੜ ਗਿਆਨ ਦਾ ਨਤੀਜਾ ਹੈ ।

ਜਿਨ੍ਹਾਂ ਵਿਸ਼ਿਆ ਨੁ ਭਾਈ ਰਣਜੀਤ ਸਿੰਘ ਜੀ ਅਜਕਲ ਆਪਣੇ ਦਿਵਾਨਾ ਵਿਚ ਕਲੀਅਰ ਕਰ ਰਹੇ ਹਨ, ਬੇਸ਼ਕ ਉਹ ਵਿਸ਼ੇ ਪਹਿਲਾ ਹੋਰ ਪ੍ਰਚਾਰਕਾ ਨੇ ਵੀ ਕਲੀਅਰ ਕੀਤੇ ਹੋਏ ਹਨ । ਪਰ ਜਦੋਂ ਭਾਈ ਰਣਜੀਤ ਸਿੰਘ ਜੀ ਉਨ੍ਹਾਂ ਗੁਰਮਤਿ ਦੇ ਵਿਸ਼ਿਆ ਨੁ ਆਪਣੇ ਅੰਦਾਜ ਵਿਚ ਪੇਸ਼ ਕਰਦੇ ਹਨ ਤਾਂ ਇਉੰ ਲਗਦਾ ਜਿਵੇਂ ਪਹਿਲਾ ਕਦੇ ਇਸ ਵਾਰੇ ਸੁਣਿਆ ਹੀ ਨਾ ਹੋਵੇ । ਭਾਈ ਰਣਜੀਤ ਸਿੰਘ ਜੀ ਹੁਣਾ ਦੀ ਪੇਸ਼ਕਾਰ ਸ਼ੈਲੀ ਬਹੁਤ ਪ੍ਰਭਾਵਸ਼ਾਲੀ ਹੈ । ਉਨ੍ਹਾਂ ਦੇ ਮੁਖਾਰਬਿੰਦ ਚੋ ਨਿਕਲੇ ਗੁਰਮਤਿ ਦੇ ਅਣਮੁਲੇ ਵਿਚਾਰ ਸਾਹਮਣੇ ਬੈਠੀ ਸੰਗਤ ਤੇ ਮਨਾਂ ਉਪਰ ਅਮਿਟ ਸ਼ਾਪ ਛਡ ਜਾਂਦੇ ਹਨ । ਉਨ੍ਹਾਂ ਕੋਲ ਸ਼ਬਦਾ ਦਾ ਭੰਡਾਰ ਹੈ , ਜਿਸ ਨਾਲ ਉਹ ਗਿਆਨ ਰੂਪੀ "ਗੁਰੂ" ਦਾ ਪ੍ਰਚਾਰ ਬੜੇ ਧੜੱਲੇ ਨਾਲ ਕਰਦੇ ਹਨ ।

ਸਾਡੀ ਤਾਂ ਅਕਾਲ ਪੁਰਖ ਜੀ ਦੇ ਚਰਨਾ ਵਿਚ ਇਹੀ ਬੇਨਤੀ ਜੋਦੜੀ ਹੈ ਕਿ ਭਾਈ ਸਾਹਿਬ ਨੁ ਹਮੇਸ਼ਾ ਚੜਦੀ ਕਲਾ ਬਖਸ਼ਣ ।
ਭਾਈ ਰਣਜੀਤ ਸਿੰਘ ਜੀ ਹੁਣਾ ਤੋ ਕੌਮ ਨੁ ਬਹੁਤ ਉਮੀਦਾ ਹਨ । ਭਾਈ ਰਣਜੀਤ ਸਿੰਘ ਜੀ ਵਲੋ ਚਲਾਈ ਜਾ ਰਹੀ ਸ਼ਬਦ ਗੁਰੂ ਦੇ ਲੜ ਲਗਣ ਵਾਲੀ ਲਹਿਰ ਨਾਲ ਬੜੀਆ ਬੜੀਆ ਸੰਪਰਦਾਵਾਂ ਦੇ ਪਾਖੰਡ , ਬਹਿਮਾ ਭਰਮਾ ਕਰਮਕਾਂਡਾਂ ਦੇ ਸਹਾਰੇ ਖੜੇ ਕੀਤੇ ਮੁਨਾਰੇ ਡੋਲ ਰਹੇ ਹਨ । ਪਾਖੰਡੀ ਸਾਧਾ ਦਾ ਜਿਉਣਾ ਹਰਾਮ ਹੋਇਆ ਪਿਆ ਹੈ । ਨੋਜਵਾਨ ਤਬਕਾ ਦੇਹ ਧਾਰੀਆ ਨੁ ਛਡ ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਲੜ ਲਗ ਰਿਹਾ ਹੈ । ਆਉ ਪ੍ਰਣ ਕਰੀਐ ਕਿ ਅਸੀ ਵੀ ਭਾਈ ਰਣਜੀਤ ਸਿੰਘ ਜੀ ਦੇ ਮੋਢੇ ਨਾਲ ਮੋਢਾ ਲਾ ਕੇ ਸਮੂਚੀ ਕਾਇਨਾਤ ਨੁ ਬਾਬੇ ਨਾਨਕ ਦੇ ਰਾਹ ਪਾਈਅੇ ।

ਬਲਰਾਜ ਸਿੰਘ ਸਪੋਕਨ

ਡੇਲੀ ਸਿੱਖ ਨਿਊਜ਼ ਵੇਬਸਾਇਟ ਉੱਪਰ ਪਾਇਆ ਜਾਣ ਵਾਲਾ ਸਾਰਾ ਡਾਟਾ Admin Team ਵੱਲੋਂ ਪਾਇਆ ਜਾਂਦਾ ਹੈ, ਪਰ ਇਸ ਵੇਬਸਾਇਟ ਉੱਪਰ ਛਪੀ ਸਮੱਗਰੀ ਨਾਲ ਸਦਾ ਸੇਹ੍ਮਤ ਹੋਣਾ ਜਰੂਰੀ ਨਹੀ ਹੈ | ਡੇਲੀ ਸਿੱਖ ਨਿਊਜ਼ ਵੇਬਸਾਇਟ ਵਰਲਡ ਸਿੱਖ ਫ਼ੇਡਰੇਸ਼ਨ ਦੀ ਸੰਪੱਤੀ ਹੈ | ਬਿਨਾਂ ਆਗਿਆ ਇਸ ਵੇਬਸਾਇਟ ਦਾ ਕਨਟੇਂਟ (ਡਾਟਾ) ਕਿਸੇ ਹੋਰ ਵੇਬਸਾਇਟ ਤੇ ਪਾਉਣਾ ਜਾਣ ਫੇਰ ਇਸ ਵੇਬਸਾਇਟ ਦੀ ਕਾਪੀ ਕਰਨ ਦੀ ਮਨਾਹੀ ਹੈ |

Newsletter

ਕਿਰਪਾ ਕਰਕੇ ਆਪਣੀ Email ਭਰੋ | ਅਸੀਂ ਹਰ ਰੋਜ਼ ਹੋ ਰਹੀਆਂ ਅਪਡੇਟ ਬਾਰੇ ਤਹਾਨੂੰ ਜਾਣਕਾਰੀ Email ਰਾਹੀਂ ਭੇਜ ਸਕਦੇ ਹਾਂ |

© 2014-15 All right reserved | Designed & Developed by: Kokri Web Development

Back to Top