ਸਿੱਖ ਰਾਈਡਰ ਆਫ ਅਮਰੀਕਾ

 

1947 ਨੂੰ ਪੰਜਾਬ ਅਤੇ ਬੰਗਾਲ ਦੀ ਭਾਰਤ ਵਿਚ ਗੈਰ ਕੁਦਰਤੀ ਵੰਡ ਹੋਈ ਹੈ। ਇਸ ਵੰਡ ਦੀ ਸਭ ਤੋਂ ਵੱਧ ਮਾਰ ਸਿੱਖ ਕੌਮ ਨੂੰ ਪਈ ਹੈ ਕਿਉਂ ਕਿ ਪੰਛਮੀ ਪੰਜਾਬ ਵਿਚ ਰਹਿਣ ਵਾਲੇ ਸਿੱਖਾਂ ਦੇ ਕੋਲ ਬਹੁਤ ਖੁਲ੍ਹੀਆਂ ਜ਼ਮੀਨਾਂ ਤੇ ਖੁਲ੍ਹੇ ਡੁਲ੍ਹੇ ਘਰ ਸਨ। ਪੂਰਬੀ ਪੰਜਾਬ ਵਿਚ ਪੰਜਾਬੀਆਂ ਦੇ ਹਿੱਸੇ ਬਹੁਤ ਥੋੜੀ ਜ਼ਮੀਨ ਆਈ। ਦੂਸਰਾ ਭਾਰਤੀ ਫੌਜ ਵਿਚ ਸਿੱਖਾਂ ਦਾ ਭਰਤੀ ਕੋਟਾ ਵੀ ਬਹੁਤ ਘੱਟ ਗਿਆ। ਪੰਜਾਬ ਵਿਚ ਦੂਜੀ ਤੇ ਤੀਜੀ ਪੀੜ੍ਹੀ ਤੱਕ ਜਾਂਦਿਆਂ ਜਾਂਦਿਆਂ ਜ਼ਮੀਨਾਂ ਬਹੁਤ ਘੱਟ ਗਈਆਂ। ਸਰਕਾਰੀ ਨੀਤੀਆਂ ਤਹਿਤ ਪੰਜਾਬ ਦੇ ਪਿੰਡਾਂ ਵਿਚ ਰਹਿਣ ਵਾਲੇ ਨੌਜਵਾਨਾਂ ਲਈ ਰੋਜ਼ਗਾਰ ਦੇ ਮੌਕੇ ਬਹੁਤ ਘੱਟ ਗਏ। ਪੰਜਾਬ ਵਿਚ ਜਿੱਥੇ ਮੁੱਢਲ਼ੀ ਵਿਦਿਆ ਵਿਚ ਖੜੋਤ ਆਈ ਹੈ ਓੱਥੇ ਭਾਰੇ ਕਾਰਖਾਨੇ ਵੀ ਜ਼ਿਆਦਾ ਪਰਫੁੱਲਤ ਨਹੀਂ ਹੋਏ। ਛੋਟੇ ਕਾਰਖਨਿਆਂ ਦਾ ਵੀ ਜ਼ਿਆਦਾ ਵਿਕਾਸ ਨਹੀਂ ਹੋਇਆ। ਖੇਤੀ ਜਿਨਸਾਂ ਦੇ ਭਾਅ ਵੀ ਕੇਂਦਰੀ ਸਰਕਾਰ ਦੁਆਰਾ ਤਹਿ ਕੀਤੇ ਜਾਂਦੇ ਹਨ। ਹਰੀ ਕ੍ਰਾਂਤੀ ਜਾਂ ਚਿੱਟੀ ਕ੍ਰਾਤੀ ਨੇ ਹੁਲਾਰਾ ਤਾਂ ਜ਼ਰੂਰ ਮਾਰਿਆ ਪਰ ਇਹ ਵਿਕਾਸ ਦੀ ਦਰ ਜ਼ਿਆਦਾ ਸਮਾਂ ਨਹੀਂ ਰਹੀ ਹੈ। ਏੰਨਾ ਕੁਝ ਹੋਣ ਦੇ ਬਾਵਜੂਦ ਵੀ ਪੰਜਾਬੀ ਕਰਜ਼ਾਈ ਦਾ ਕਰਜ਼ਾਈ ਹੀ ਰਿਹਾ ਹੈ।
ਹੌਲ਼ੀ ਹੌਲ਼ੀ ਪੰਜਾਬ ਦੇ ਪਿੰਡਾਂ ਦਿਆਂ ਨੌਜਵਾਨਾਂ ਨੇ ਆਪਣਾ ਭਵਿੱਖਤ ਸਵਾਰਨ ਲਈ ਬਾਹਰਲੇ ਮੁਲਕਾਂ ਵਲ ਨੂੰ ਜਾਣਾ ਸ਼ੂਰੂ ਕੀਤਾ। ਬਾਹਰਲੇ ਮੁਲਕਾਂ ਵਿਚ ਕਈ ਤਾਂ ਆਪਣੇ ਰਿਸ਼ਤੇਦਾਰੀ ਦਾ ਲਾਭ ਲੈ ਕੇ ਗਏ ਹਨ ਜਾਂ ਰਿਸ਼ਤੇ ਹੋਣ ‘ਤੇ ਬੱਚਿਆਂ ਨਾਲ ਜਾਣ ਦਾ ਮੌਕਾਂ ਬਣ ਗਿਆ। ਦੂਜੇ ਉਹ ਨੌਜਵਾਨ ਹਨ ਜਿਹੜੇ ਆਪਣੇ ਹੁਨਰ ਕਰਕੇ ਜਾਂ ਪੜ੍ਹਾਈ ਕਰਨ ਲਈ ਜਾਣ ਦਾ ਮੌਕਾ ਬਣ ਗਿਆ। ਤੀਜੇ ਉਹ ਵੀਰ ਹਨ ਜਿਹੜੇ ਆਪਣੇ ਸਾਧਨਾਂ ਰਾਂਹੀ ਬਾਹਰ ਗਏ ਹਨ। ਪੰਜਾਬ ਵਿਚ ਜਦੋਂ ਜ਼ੁਲਮ ਦੀ ਹਨੇਰੀ ਝੁੱਲ਼ੀ ਹੋਈ ਸੀ ਤਾਂ ਨੌਜਵਾਨਾਂ ਨੇ ਬਾਹਰਲੇ ਮੁਲਕਾਂ ਵਲ ਨੂੰ ਜਾਣ ਦਾ ਮਨ ਬਣਾ ਲਿਆ। ਤੇ ਓੱਥੇ ਪੱਕੇ ਤੌਰ ‘ਤੇ ਰਹਿਣਾ ਸ਼ੂਰੂ ਕਰ ਦਿੱਤਾ। 
ਇਸ ਵਿਚ ਕੋਈ ਦੋ ਰਾਏ ਨਹੀਂ ਹਨ ਕਿ ਕਈਆਂ ਨੂੰ ਬੜੇ ਮੁਸ਼ਕਲ ਸਾਧਨਾਂ ਨਾਲ ਜਾਣ ਦਾ ਸਬੱਬ ਬਣਿਆ ਹੈ। ਢਿੱਡੋਂ ਭੁੱਖੇ ਰਹਿ ਕੇ ਕਈ ਕਈ ਰਾਤਾਂ ਦਾ ਸਫਰ ਵੀ ਤਹਿ ਕਰਨਾ ਪਿਆ। ਕਈ ਗਭਰੂਆਂ ਦੀਆਂ ਗੱਲਾਂ ਸੁਣ ਕੇ ਯਕੀਨ ਨਹੀਂ ਆਉਂਦਾ ਕਿ ਬਚ ਕਿਸ ਤਰ੍ਹਾਂ ਗਏ ਹੋਣਗੇ? ਕੁਝ ਵੀ ਹੋਵੇ ਪੰਜਾਬੀ ਹਰ ਮੁਸੀਬਤ ਦਾ ਟਾਕਰਾ ਕਰਕੇ ਕਾਮਯਾਬੀ ਹਾਸਲ ਕਰਦਾ ਹੈ। ਹਮੇਸ਼ਾਂ ਜਦੋਂ ਅਰਦਾਸ ਦੇ ਇਹ ਬੋਲ ਯਾਦ ਆਉਂਦੇ ਹਨ ਜਹਾਂ ਜਹਾਂ ਖਾਲਸਾ ਜੀ ਸਾਹਿਬ ਤਹਾਂ ਤਹਾਂ ਰਛਿਆ ਰਿਅਇਤ, ਦੇਗ ਤੇਗ ਫਤਿਹ, ਬਿਰਦ ਕੀ, ਪੰਥ ਕੀ ਜੀਤ, ਸ੍ਰੀ ਸਾਹਿਬ ਜੀ ਸਹਾਇ, ਖਾਲਸੇ ਜੀ ਕੇ ਬੋਲ ਬਾਲੇ, ਬੋਲੋ ਜੀ ਵਾਹਗੁਰੂ ਤਾਂ ਇਸ ਨੂੰ ਸਕੂਨ ਮਿਲਦਾ ਹੈ ਕਿ ਮੈਂ ਸਿੱਖ ਪੰਥ ਦਾ ਇਕ ਹਿੱਸਾ ਹਾਂ। ਸਿੱਖ ਦੀ ਸੁਰਤ ਵਿਚ ਹਮੇਸ਼ਾਂ ਖਾਲਸਾ ਪੰਥ ਦੀ ਚੜ੍ਹਦੀ ਕਲਾ ਲਈ ਕੁਝ ਨਾ ਕੁਝ ਕਰਨ ਚਾਅ ਚੜ੍ਹਿਆ ਰਹਿੰਦਾ ਹੈ।
ਜਦੋਂ ਕੋਈ ਵੀ ਆਪਣਾ ਪੰਜਾਬ ਜਾਂ ਮੁਲਕ ਛੱਡ ਕੇ ਬਾਹਰ ਪੱਕਾ ਹੋ ਜਾਂਦਾ ਹੈ ਤਾਂ ਉਸਦਾ ਉਹ ਆਪਣਾ ਮੁਲਕ ਬਣ ਜਾਂਦਾ ਹੈ। ਜਿੱਥੇ ਮਨੁੱਖ ਰਹਿੰਦਾ ਹੈ ਓੱਥੇ ਉਸ ਦਾ ਰੋਜ਼ਗਾਰ ਤੇ ਹੋਰ ਸੁੱਖ ਸਹੂਲਤਾਂ ਦਾ ਅਨੰਦ ਮਾਣਦਾ ਹੈ। ਕਈ ਵਾਰੀ ਕੀਤੀ ਹੋਈ ਮਿਹਨਤ ਗਵਾਂਢ ਵਿਚ ਰਹਿੰਦੇ ਜਾਂ ਕੁਝ ਹੋਰ ਲੋਕ ਲਈ ਈਰਖ ਦਾ ਵੀ ਕਾਰਨ ਬਣ ਜਾਂਦਾ ਹੈ। ਉਹ ਇਹ ਸਮਝਦੇ ਹਨ ਇਹ ਮੁਲਕ ਸਾਡਾ ਹੈ ਜੋ ਲੋਕ ਬਾਹਰੋਂ ਆਏ ਇਹਨਾਂ ਨੇ ਏੰਨੀ ਤਰੱਕੀ ਕਿਸ ਤਰ੍ਹਾਂ ਕਰ ਲਈ ਹੈ। ਭਾਵ ਗਵਾਂਢੀ ਦੇ ਮਨ ਵਿਚ ਈਰਖਾ ਜਨਮ ਲੈ ਲੈਂਦੀ ਹੈ। ਨਫਰਤ ਕਰਕੇ ਕਈ ਵਾਰੀ ਸਾਡੇ ਆਪਣਿਆਂ ਦੇ ਹੱਸਦੇ ਵੱਸਦੇ ਪਰਵਾਰ ਉਜੜ ਵੀ ਜਾਂਦੇ ਹਨ।
ਜਿੱਥੇ ਮਨੁੱਖ ਦਾ ਕਾਰੋਬਾਰ ਜਾਂ ਹੋਰ ਸੁਖ ਸਹੂਲਤਾਂ ਹਨ ਓੱਥੇ ਫਿਰ ਆਪਣੀ ਪਹਿਚਾਨ ਬਣਾਉਣ ਲਈ ਵੀ ਉਸ ਨੂੰ ਜਦੋ-ਜਹਿਦ ਕਰਨੀ ਪੈਂਦੀ ਹੈ। ਇਹਨਾਂ ਮੁਲਕਾਂ ਵਿਚ ਆਏ ਸਾਡੇ ਪੁਰਖਿਆਂ ਨੂੰ ਬਹੁਤ ਸਖਤ ਮਿਹਨਤ ਕਰਨੀ ਪਈ ਹੈ। ਜਿਹੜੀਆਂ ਸੁਖ ਸਹੂਲਤਾਂ ਅੱਜ ਬੱਚੇ ਮਾਣ ਰਹੇ ਹਨ ਇਹਨਾਂ ਸੁਖ ਸਹੂਲਤਾਂ ਪਿੱਛੇ ਸਾਡੇ ਬਜ਼ੁਰਗਾਂ ਦੀਆਂ ਬਹੁਤ ਵੱਡੀਆਂ ਘਾਲਣਾਵਾਂ ਹਨ।
ਹਰ ਮੁਲਕ ਵਿਚ ਸੇਵਾ ਭਾਵਨਾ ਦੁਆਰਾ ਸਿੱਖਾਂ ਨੇ ਆਪਣੀ ਵੱਖਰੀ ਪਹਿਚਾਨ ਬਣਾਈ ਹੈ। ਸਰਕਾਰੇ ਦਰਬਾਰੇ ਜਾਂ ਸਮਾਜ ਵਿਚ ਵਿਚਰਦਿਆਂ ਹਰ ਤਰ੍ਹਾਂ ਨਾਲ ਰਹਿ ਰਹੇ ਮੁਲਕ ਵਿਚ ਆਪਣਾ ਯੋਗਦਾਨਨ ਪਾਇਆ ਹੈ। ਆਪਣੀ ਪਹਿਚਾਨ ਬਣਾਉਣ ਲਈ ਸਭ ਤੋਂ ਪਹਿਲਾਂ ਗੁਰਦੁਆਰਿਆਂ ਦੀ ਭੂਮਕਾ ਦਾ ਬੜਾ ਵੱਡਾ ਯੋਗਦਾਨ ਰਿਹਾ ਹੈ। ਇਹ ਇਕ ਵੱਖਰਾ ਵਿਸ਼ਾ ਹੈ ਕਿ ਇਹਨਾਂ ਗੁਰਦੁਆਰਿਆਂ ਦੇ ਮਾੜੇ ਪ੍ਰਬੰਧਕਾਂ ਕਰਕੇ ਕਈ ਵਾਰੀ ਕੌਮ ਨੂੰ ਨਿਮੋਸ਼ੀ ਵੀ ੳਠਾਉਣੀ ਪਈ ਹੈ ਪਰ ਗੁਰਦੁਆਰਿਆਂ ਦੇ ਯੋਗਦਾਨ ਨੂੰ ਘਟਾ ਕੇ ਨਹੀਂ ਦੇਖਿਆ ਜਾ ਸਕਦਾ। ਇਹਨਾਂ ਗੁਰਦੁਆਰਿਆਂ ਨੇ ਸਾਲ ਵਿਚ ਇਕ ਵਾਰੀ ਨਗਰ ਕੀਰਤਨ ਦੁਆਰਾ ਮੁਲਕ ਦੇ ਬਾਕੀ ਬਸ਼ਿੰਦਿਆਂ ਨੂੰ ਦੱਸਿਆ ਕਿ ਸਾਡੀ ਪਹਿਚਾਨ ਇਸ ਤਰ੍ਹਾਂ ਦੀ ਹੈ। ਬਾਹਰਲੇ ਮੁਲਕਾਂ ਦੇ ਕੁਝ ਕੁ ਨਗਰ ਕੀਰਤਨ ਤਾਂ ਹੁਣ ਇਤਿਹਾਸ ਦਾ ਹਿੱਸਾ ਹੀ ਬਣ ਗਏ ਹਨ। ਖਾਲਸਾ ਏਡ ਸੁਸਾਇਟੀ ਵਲੋਂ ਬੜੀ ਵੱਡੀ ਪੱਧਰ ‘ਤੇ ਸਿੱਖ ਕੌਮ ਦੀ ਪਹਿਚਾਨ ਬਣਾਈ ਹੈ। ਇਸ ਦੇ ਇਲਾਵਾ ਜਦੋਂ ਵੀ ਕਿਧਰੇ ਮੁਲਕ ਵਿਚ ਕੋਈ ਕੁਦਰਤੀ ਆਫਤ ਆਈ ਹੈ ਤਾਂ ਉਸ ਮੁਲਕ ਵਿਚ ਰਹਿ ਰਹੇ ਸਿੱਖਾਂ ਨੇ ਆਪਣਾ ਪੂਰਾ ਹਿੱਸਾ ਪਾਇਆ ਹੈ।
ਜਿੱਥੇ ਵੱਡੀ ਪੱਧਰ ‘ਤੇ ਸਾਲ ਵਿਚ ਇਕ ਦੋ ਵਾਰ ਸਾਂਝੇ ਤੋਰ ‘ਤੇ ਸਿੱਖ ਆਪਣੀ ਆਨ ਸ਼ਾਨ ਦਾ ਪ੍ਰਗਟ ਕਰਦਾ ਹੈ ਓੱਥੇ ਛੋਟੇ ਸ਼ਹਿਰਾਂ ਵਿਚ ਵੀ ਕੋਈ ਨਾ ਕੋਈ ਤਰੀਕਾ ਵਰਤ ਕੇ ਆਪਣੀ ਹੋਂਦ ਦਾ ਪ੍ਰਗਟਾਵਾ ਕੀਤਾ ਜਾਂਦਾ ਹੈ। ਮੈਨੂੰ ਬੇਕਰਸਫੀਲਡ ਵਿਚ ਦੋ ਵਾਰ ਜਾਣ ਦਾ ਮੌਕਾ ਬਣਿਆ ਹੈ। ਏੱਥੇ ਨੌਜਵਾਨ ਵੀਰਾਂ ਨੇ ਬਹੁਤ ਸੁੰਦਰ ਤਰੀਕੇ ਨਾਲ ਆਪਣੀ ਪਹਿਚਾਨ ਬਣਾਉਣ ਦਾ ਯਤਨ ਕੀਤਾ ਹੈ। ਜਿੱਥੇ ਬੇਕਰਸ ਫੀਲਡ ਵਿਚ ਗੁਰਦੁਆਰ ਵਾਲੇ ਨਗਰ ਕੀਰਤਨ ਕੱਢਦੇ ਹਨ ਓੱਥੇ ਨੌਜਵਾਨ ਵੀਰਾਂ ਨੇ ਦੂਜੀਆਂ ਕੌਮਾਂ ਨੂੰ ਆਪਣੀ ਕੌਮ ਬਾਰੇ ਦੱਸਣ ਲਈ ਨਿਵੇਕਲਾ ਤਰੀਕਾ ਲੱਭਿਆ ਹੈ। ਇਹ ਵੀਰ ਹਰ ਸਾਲ ਸਿੱਖ ਰਾਈਡਰ ਆਫ ਅਮਰੀਕਾ ਦੇ ਨਾਂ ਹੇਠ ਸਾਲ ਵਿਚ ਦਸ ਕੁ ਵਾਰੀ ਮੋਟਰ ਸਾਇਕਲਾਂ ਦੁਆਰਾ ਰੋਡ ਸ਼ੋ ਕਰਦੇ ਹਨ। ਇਸ ਮੋਰਟ ਸਾਇਕਲ ਦੇ ਰੋਡ ਸ਼ੋਅ ਵਿਚ ਹੋਰ ਕੌਮਾਂ ਦੇ ਬੱਚੇ ਅਤੇ ਪੁਲੀਸ ਵਾਲੇ ਵੀ ਵੱਧ ਚੜ੍ਹ ਕੇ ਹਿੱਸਾ ਲੈਂਦੇ ਤੇ ਆਪਣਾ ਸਹਿਯੋਗ ਵੀ ਦੇਂਦੇ ਹਨ। ਇਸ ਦੇ ਇਲਾਵਾ ਸਾਲ ਵਿਚ ਛੇ ਵਾਰੀ ਹੋਮ ਲੈੱਸ ਕੇਂਦਰ ‘ਤੇ ਜਾ ਕੇ ਸਾਰੇ ਦਿਨ ਦੇ ਖਾਣੇ ਦਾ ਪਰਬੰਧ ਕਰਦੇ ਹਨ। ਮੈਂ ਸਮਝਦਾ ਹਾਂ ਕਿ ਜਿੱਥੇ ਵੀ ਸਿੱਖ ਰਹਿ ਰਿਹਾ ਹੈ ਉਸ ਨੂੰ ਆਪਣੇ ਆਲੇ ਦੁਆਲੇ ਦਾ ਜ਼ਰੂਰ ਖਿਆਲ ਰੱਖਣਾ ਚਾਹੀਦਾ ਹੈ। ਸਰਕਾਰ ਨੂੰ ਅਸੀਂ ਆਪਣੀਆ ਸਮੱਸਿਆਵਾਂ ਸਹੀ ਢੰਗ ਨਾਲ ਦਸ ਸਕਦੇ ਹਾਂ। ਓੱਥੇ ਸਰਕਾਰ ਤਥਾ ਬਾਕੀ ਦੇ ਭਾਈ ਚਾਰੇ ਨੂੰ ਵੀ ਸਮਝ ਲਗਦੀ ਹੈ ਸਿੱਖਾਂ ਵਿਚ ਸੇਵਾ ਭਾਵਨਾ ਤੇ ਮਨੁੱਖ ਭਾਈਚਾਰਕ ਤੰਦਾਂ ਦੀ ਸਾਂਝ ਬਹੁਤ ਮਜ਼ਬੂਤ ਰੱਖਦੀ ਹੈ।
ਅਮਰੀਕਾ ਵਿਚ ਲੋਕ ਮੋਟਰਸਾਇਕਲ ਨੂੰ ਸ਼ੌਕ ਨਾਲ ਰੱਖਦੇ ਹਨ। ਪੰਜਾਬ ਵਿਚ ਜਦੋਂ ਗੁਰੂ ਨਾਨਕ ਸਾਹਿਬ ਦੇ ਵਿਆਹ ਪੁਰਬ ‘ਤੇ ਸਲਤਾਨ ਪੁਰ ਤੋਂ ਬਟਾਲੇ ਤੱਕ ਨਗਰ ਕੀਰਤਨ ਨਿਕਲਦਾ ਹੈ ਤਾਂ ਚੰਗੇ ਭਲੇ ਪੰਜਾਬੀ ਨੌਜਵਾਨ ਮੋਟਰ ਸਾਇਕਲਾਂ ਦੇ ਸਲੰਸਰ ਲਾਹ ਕੇ ਬੰਬ ਬਲਾਉਂਦੇ ਸ਼ੋਰ ਪਉਂਦੇ ਸੀਟੀਆਂ ਮਾਰਦੇ ਨਜ਼ਰ ਆਉਣਗੇ ਰਹਿੰਦੀ ਕਸਰ ਹੋਲ਼ੀਆਂ ਵਿਚ ਭਈਏ ਕੱਢ ਦੇਂਦੇ ਹਨ। ਅਸੀਂ ਤਾਂ ਅਜੇਹੇ ਮੌਕੇ ਵੀ ਕੋਈ ਸਿੱਖੀ ਦੀ ਸਹੀ ਤਸਵੀਰ ਪੇਸ਼ ਨਹੀਂ ਕਰ ਹੁੰਦੇ।
ਬੇਕਰਸ ਫੀਲਡ ਵਾਲੇ ਵੀਰ ਬਹੁਤ ਹੀ ਸਭਿਆਕ ਤਰੀਕੇ ਨਾਲ ਨੋਜਵਾਨ ਮੋਟਰ ਸਾਇਕਲ ਦੀ ਰੈਲੀ ਕੱਢਦੇ ਹਨ, ਜਿਸ ਨਾਲ ਬਾਕੀ ਭਾਈਚਾਰਿਆਂ ਵਿਚ ਬਹੁਤ ਵਧੀਆ ਸੁਨੇਹਾਂ ਮਿਲਦਾ ਹੈ। ਹੁਣ ਤੱਕ ਸਿੱਖ ਰਾਈਡਰ ਵਲੋਂ ਕੀਤੇ ਕੰਮ ਦਾ ਵੇਰਵਾ ਇਸ ਪ੍ਰਕਾਰ ਹੈ-

1947 ਨੂੰ ਪੰਜਾਬ ਅਤੇ ਬੰਗਾਲ ਦੀ ਭਾਰਤ ਵਿਚ ਗੈਰ ਕੁਦਰਤੀ ਵੰਡ ਹੋਈ ਹੈ। ਇਸ ਵੰਡ ਦੀ ਸਭ ਤੋਂ ਵੱਧ ਮਾਰ ਸਿੱਖ ਕੌਮ ਨੂੰ ਪਈ ਹੈ ਕਿਉਂ ਕਿ ਪੰਛਮੀ ਪੰਜਾਬ ਵਿਚ ਰਹਿਣ ਵਾਲੇ ਸਿੱਖਾਂ ਦੇ ਕੋਲ ਬਹੁਤ ਖੁਲ੍ਹੀਆਂ ਜ਼ਮੀਨਾਂ ਤੇ ਖੁਲ੍ਹੇ ਡੁਲ੍ਹੇ ਘਰ ਸਨ। ਪੂਰਬੀ ਪੰਜਾਬ ਵਿਚ ਪੰਜਾਬੀਆਂ ਦੇ ਹਿੱਸੇ ਬਹੁਤ ਥੋੜੀ ਜ਼ਮੀਨ ਆਈ। ਦੂਸਰਾ ਭਾਰਤੀ ਫੌਜ ਵਿਚ ਸਿੱਖਾਂ ਦਾ ਭਰਤੀ ਕੋਟਾ ਵੀ ਬਹੁਤ ਘੱਟ ਗਿਆ। ਪੰਜਾਬ ਵਿਚ ਦੂਜੀ ਤੇ ਤੀਜੀ ਪੀੜ੍ਹੀ ਤੱਕ ਜਾਂਦਿਆਂ ਜਾਂਦਿਆਂ ਜ਼ਮੀਨਾਂ ਬਹੁਤ ਘੱਟ ਗਈਆਂ। ਸਰਕਾਰੀ ਨੀਤੀਆਂ ਤਹਿਤ ਪੰਜਾਬ ਦੇ ਪਿੰਡਾਂ ਵਿਚ ਰਹਿਣ ਵਾਲੇ ਨੌਜਵਾਨਾਂ ਲਈ ਰੋਜ਼ਗਾਰ ਦੇ ਮੌਕੇ ਬਹੁਤ ਘੱਟ ਗਏ। ਪੰਜਾਬ ਵਿਚ ਜਿੱਥੇ ਮੁੱਢਲ਼ੀ ਵਿਦਿਆ ਵਿਚ ਖੜੋਤ ਆਈ ਹੈ ਓੱਥੇ ਭਾਰੇ ਕਾਰਖਾਨੇ ਵੀ ਜ਼ਿਆਦਾ ਪਰਫੁੱਲਤ ਨਹੀਂ ਹੋਏ। ਛੋਟੇ ਕਾਰਖਨਿਆਂ ਦਾ ਵੀ ਜ਼ਿਆਦਾ ਵਿਕਾਸ ਨਹੀਂ ਹੋਇਆ। ਖੇਤੀ ਜਿਨਸਾਂ ਦੇ ਭਾਅ ਵੀ ਕੇਂਦਰੀ ਸਰਕਾਰ ਦੁਆਰਾ ਤਹਿ ਕੀਤੇ ਜਾਂਦੇ ਹਨ। ਹਰੀ ਕ੍ਰਾਂਤੀ ਜਾਂ ਚਿੱਟੀ ਕ੍ਰਾਤੀ ਨੇ ਹੁਲਾਰਾ ਤਾਂ ਜ਼ਰੂਰ ਮਾਰਿਆ ਪਰ ਇਹ ਵਿਕਾਸ ਦੀ ਦਰ ਜ਼ਿਆਦਾ ਸਮਾਂ ਨਹੀਂ ਰਹੀ ਹੈ। ਏੰਨਾ ਕੁਝ ਹੋਣ ਦੇ ਬਾਵਜੂਦ ਵੀ ਪੰਜਾਬੀ ਕਰਜ਼ਾਈ ਦਾ ਕਰਜ਼ਾਈ ਹੀ ਰਿਹਾ ਹੈ।ਹੌਲ਼ੀ ਹੌਲ਼ੀ ਪੰਜਾਬ ਦੇ ਪਿੰਡਾਂ ਦਿਆਂ ਨੌਜਵਾਨਾਂ ਨੇ ਆਪਣਾ ਭਵਿੱਖਤ ਸਵਾਰਨ ਲਈ ਬਾਹਰਲੇ ਮੁਲਕਾਂ ਵਲ ਨੂੰ ਜਾਣਾ ਸ਼ੂਰੂ ਕੀਤਾ। ਬਾਹਰਲੇ ਮੁਲਕਾਂ ਵਿਚ ਕਈ ਤਾਂ ਆਪਣੇ ਰਿਸ਼ਤੇਦਾਰੀ ਦਾ ਲਾਭ ਲੈ ਕੇ ਗਏ ਹਨ ਜਾਂ ਰਿਸ਼ਤੇ ਹੋਣ ‘ਤੇ ਬੱਚਿਆਂ ਨਾਲ ਜਾਣ ਦਾ ਮੌਕਾਂ ਬਣ ਗਿਆ। ਦੂਜੇ ਉਹ ਨੌਜਵਾਨ ਹਨ ਜਿਹੜੇ ਆਪਣੇ ਹੁਨਰ ਕਰਕੇ ਜਾਂ ਪੜ੍ਹਾਈ ਕਰਨ ਲਈ ਜਾਣ ਦਾ ਮੌਕਾ ਬਣ ਗਿਆ। ਤੀਜੇ ਉਹ ਵੀਰ ਹਨ ਜਿਹੜੇ ਆਪਣੇ ਸਾਧਨਾਂ ਰਾਂਹੀ ਬਾਹਰ ਗਏ ਹਨ। ਪੰਜਾਬ ਵਿਚ ਜਦੋਂ ਜ਼ੁਲਮ ਦੀ ਹਨੇਰੀ ਝੁੱਲ਼ੀ ਹੋਈ ਸੀ ਤਾਂ ਨੌਜਵਾਨਾਂ ਨੇ ਬਾਹਰਲੇ ਮੁਲਕਾਂ ਵਲ ਨੂੰ ਜਾਣ ਦਾ ਮਨ ਬਣਾ ਲਿਆ। ਤੇ ਓੱਥੇ ਪੱਕੇ ਤੌਰ ‘ਤੇ ਰਹਿਣਾ ਸ਼ੂਰੂ ਕਰ ਦਿੱਤਾ। ਇਸ ਵਿਚ ਕੋਈ ਦੋ ਰਾਏ ਨਹੀਂ ਹਨ ਕਿ ਕਈਆਂ ਨੂੰ ਬੜੇ ਮੁਸ਼ਕਲ ਸਾਧਨਾਂ ਨਾਲ ਜਾਣ ਦਾ ਸਬੱਬ ਬਣਿਆ ਹੈ। ਢਿੱਡੋਂ ਭੁੱਖੇ ਰਹਿ ਕੇ ਕਈ ਕਈ ਰਾਤਾਂ ਦਾ ਸਫਰ ਵੀ ਤਹਿ ਕਰਨਾ ਪਿਆ। ਕਈ ਗਭਰੂਆਂ ਦੀਆਂ ਗੱਲਾਂ ਸੁਣ ਕੇ ਯਕੀਨ ਨਹੀਂ ਆਉਂਦਾ ਕਿ ਬਚ ਕਿਸ ਤਰ੍ਹਾਂ ਗਏ ਹੋਣਗੇ? ਕੁਝ ਵੀ ਹੋਵੇ ਪੰਜਾਬੀ ਹਰ ਮੁਸੀਬਤ ਦਾ ਟਾਕਰਾ ਕਰਕੇ ਕਾਮਯਾਬੀ ਹਾਸਲ ਕਰਦਾ ਹੈ। ਹਮੇਸ਼ਾਂ ਜਦੋਂ ਅਰਦਾਸ ਦੇ ਇਹ ਬੋਲ ਯਾਦ ਆਉਂਦੇ ਹਨ ਜਹਾਂ ਜਹਾਂ ਖਾਲਸਾ ਜੀ ਸਾਹਿਬ ਤਹਾਂ ਤਹਾਂ ਰਛਿਆ ਰਿਅਇਤ, ਦੇਗ ਤੇਗ ਫਤਿਹ, ਬਿਰਦ ਕੀ, ਪੰਥ ਕੀ ਜੀਤ, ਸ੍ਰੀ ਸਾਹਿਬ ਜੀ ਸਹਾਇ, ਖਾਲਸੇ ਜੀ ਕੇ ਬੋਲ ਬਾਲੇ, ਬੋਲੋ ਜੀ ਵਾਹਗੁਰੂ ਤਾਂ ਇਸ ਨੂੰ ਸਕੂਨ ਮਿਲਦਾ ਹੈ ਕਿ ਮੈਂ ਸਿੱਖ ਪੰਥ ਦਾ ਇਕ ਹਿੱਸਾ ਹਾਂ। ਸਿੱਖ ਦੀ ਸੁਰਤ ਵਿਚ ਹਮੇਸ਼ਾਂ ਖਾਲਸਾ ਪੰਥ ਦੀ ਚੜ੍ਹਦੀ ਕਲਾ ਲਈ ਕੁਝ ਨਾ ਕੁਝ ਕਰਨ ਚਾਅ ਚੜ੍ਹਿਆ ਰਹਿੰਦਾ ਹੈ।ਜਦੋਂ ਕੋਈ ਵੀ ਆਪਣਾ ਪੰਜਾਬ ਜਾਂ ਮੁਲਕ ਛੱਡ ਕੇ ਬਾਹਰ ਪੱਕਾ ਹੋ ਜਾਂਦਾ ਹੈ ਤਾਂ ਉਸਦਾ ਉਹ ਆਪਣਾ ਮੁਲਕ ਬਣ ਜਾਂਦਾ ਹੈ। ਜਿੱਥੇ ਮਨੁੱਖ ਰਹਿੰਦਾ ਹੈ ਓੱਥੇ ਉਸ ਦਾ ਰੋਜ਼ਗਾਰ ਤੇ ਹੋਰ ਸੁੱਖ ਸਹੂਲਤਾਂ ਦਾ ਅਨੰਦ ਮਾਣਦਾ ਹੈ। ਕਈ ਵਾਰੀ ਕੀਤੀ ਹੋਈ ਮਿਹਨਤ ਗਵਾਂਢ ਵਿਚ ਰਹਿੰਦੇ ਜਾਂ ਕੁਝ ਹੋਰ ਲੋਕ ਲਈ ਈਰਖ ਦਾ ਵੀ ਕਾਰਨ ਬਣ ਜਾਂਦਾ ਹੈ। ਉਹ ਇਹ ਸਮਝਦੇ ਹਨ ਇਹ ਮੁਲਕ ਸਾਡਾ ਹੈ ਜੋ ਲੋਕ ਬਾਹਰੋਂ ਆਏ ਇਹਨਾਂ ਨੇ ਏੰਨੀ ਤਰੱਕੀ ਕਿਸ ਤਰ੍ਹਾਂ ਕਰ ਲਈ ਹੈ। ਭਾਵ ਗਵਾਂਢੀ ਦੇ ਮਨ ਵਿਚ ਈਰਖਾ ਜਨਮ ਲੈ ਲੈਂਦੀ ਹੈ। ਨਫਰਤ ਕਰਕੇ ਕਈ ਵਾਰੀ ਸਾਡੇ ਆਪਣਿਆਂ ਦੇ ਹੱਸਦੇ ਵੱਸਦੇ ਪਰਵਾਰ ਉਜੜ ਵੀ ਜਾਂਦੇ ਹਨ।ਜਿੱਥੇ ਮਨੁੱਖ ਦਾ ਕਾਰੋਬਾਰ ਜਾਂ ਹੋਰ ਸੁਖ ਸਹੂਲਤਾਂ ਹਨ ਓੱਥੇ ਫਿਰ ਆਪਣੀ ਪਹਿਚਾਨ ਬਣਾਉਣ ਲਈ ਵੀ ਉਸ ਨੂੰ ਜਦੋ-ਜਹਿਦ ਕਰਨੀ ਪੈਂਦੀ ਹੈ। ਇਹਨਾਂ ਮੁਲਕਾਂ ਵਿਚ ਆਏ ਸਾਡੇ ਪੁਰਖਿਆਂ ਨੂੰ ਬਹੁਤ ਸਖਤ ਮਿਹਨਤ ਕਰਨੀ ਪਈ ਹੈ। ਜਿਹੜੀਆਂ ਸੁਖ ਸਹੂਲਤਾਂ ਅੱਜ ਬੱਚੇ ਮਾਣ ਰਹੇ ਹਨ ਇਹਨਾਂ ਸੁਖ ਸਹੂਲਤਾਂ ਪਿੱਛੇ ਸਾਡੇ ਬਜ਼ੁਰਗਾਂ ਦੀਆਂ ਬਹੁਤ ਵੱਡੀਆਂ ਘਾਲਣਾਵਾਂ ਹਨ।ਹਰ ਮੁਲਕ ਵਿਚ ਸੇਵਾ ਭਾਵਨਾ ਦੁਆਰਾ ਸਿੱਖਾਂ ਨੇ ਆਪਣੀ ਵੱਖਰੀ ਪਹਿਚਾਨ ਬਣਾਈ ਹੈ। ਸਰਕਾਰੇ ਦਰਬਾਰੇ ਜਾਂ ਸਮਾਜ ਵਿਚ ਵਿਚਰਦਿਆਂ ਹਰ ਤਰ੍ਹਾਂ ਨਾਲ ਰਹਿ ਰਹੇ ਮੁਲਕ ਵਿਚ ਆਪਣਾ ਯੋਗਦਾਨਨ ਪਾਇਆ ਹੈ। ਆਪਣੀ ਪਹਿਚਾਨ ਬਣਾਉਣ ਲਈ ਸਭ ਤੋਂ ਪਹਿਲਾਂ ਗੁਰਦੁਆਰਿਆਂ ਦੀ ਭੂਮਕਾ ਦਾ ਬੜਾ ਵੱਡਾ ਯੋਗਦਾਨ ਰਿਹਾ ਹੈ। ਇਹ ਇਕ ਵੱਖਰਾ ਵਿਸ਼ਾ ਹੈ ਕਿ ਇਹਨਾਂ ਗੁਰਦੁਆਰਿਆਂ ਦੇ ਮਾੜੇ ਪ੍ਰਬੰਧਕਾਂ ਕਰਕੇ ਕਈ ਵਾਰੀ ਕੌਮ ਨੂੰ ਨਿਮੋਸ਼ੀ ਵੀ ੳਠਾਉਣੀ ਪਈ ਹੈ ਪਰ ਗੁਰਦੁਆਰਿਆਂ ਦੇ ਯੋਗਦਾਨ ਨੂੰ ਘਟਾ ਕੇ ਨਹੀਂ ਦੇਖਿਆ ਜਾ ਸਕਦਾ। ਇਹਨਾਂ ਗੁਰਦੁਆਰਿਆਂ ਨੇ ਸਾਲ ਵਿਚ ਇਕ ਵਾਰੀ ਨਗਰ ਕੀਰਤਨ ਦੁਆਰਾ ਮੁਲਕ ਦੇ ਬਾਕੀ ਬਸ਼ਿੰਦਿਆਂ ਨੂੰ ਦੱਸਿਆ ਕਿ ਸਾਡੀ ਪਹਿਚਾਨ ਇਸ ਤਰ੍ਹਾਂ ਦੀ ਹੈ। ਬਾਹਰਲੇ ਮੁਲਕਾਂ ਦੇ ਕੁਝ ਕੁ ਨਗਰ ਕੀਰਤਨ ਤਾਂ ਹੁਣ ਇਤਿਹਾਸ ਦਾ ਹਿੱਸਾ ਹੀ ਬਣ ਗਏ ਹਨ। ਖਾਲਸਾ ਏਡ ਸੁਸਾਇਟੀ ਵਲੋਂ ਬੜੀ ਵੱਡੀ ਪੱਧਰ ‘ਤੇ ਸਿੱਖ ਕੌਮ ਦੀ ਪਹਿਚਾਨ ਬਣਾਈ ਹੈ। ਇਸ ਦੇ ਇਲਾਵਾ ਜਦੋਂ ਵੀ ਕਿਧਰੇ ਮੁਲਕ ਵਿਚ ਕੋਈ ਕੁਦਰਤੀ ਆਫਤ ਆਈ ਹੈ ਤਾਂ ਉਸ ਮੁਲਕ ਵਿਚ ਰਹਿ ਰਹੇ ਸਿੱਖਾਂ ਨੇ ਆਪਣਾ ਪੂਰਾ ਹਿੱਸਾ ਪਾਇਆ ਹੈ।ਜਿੱਥੇ ਵੱਡੀ ਪੱਧਰ ‘ਤੇ ਸਾਲ ਵਿਚ ਇਕ ਦੋ ਵਾਰ ਸਾਂਝੇ ਤੋਰ ‘ਤੇ ਸਿੱਖ ਆਪਣੀ ਆਨ ਸ਼ਾਨ ਦਾ ਪ੍ਰਗਟ ਕਰਦਾ ਹੈ ਓੱਥੇ ਛੋਟੇ ਸ਼ਹਿਰਾਂ ਵਿਚ ਵੀ ਕੋਈ ਨਾ ਕੋਈ ਤਰੀਕਾ ਵਰਤ ਕੇ ਆਪਣੀ ਹੋਂਦ ਦਾ ਪ੍ਰਗਟਾਵਾ ਕੀਤਾ ਜਾਂਦਾ ਹੈ। ਮੈਨੂੰ ਬੇਕਰਸਫੀਲਡ ਵਿਚ ਦੋ ਵਾਰ ਜਾਣ ਦਾ ਮੌਕਾ ਬਣਿਆ ਹੈ। ਏੱਥੇ ਨੌਜਵਾਨ ਵੀਰਾਂ ਨੇ ਬਹੁਤ ਸੁੰਦਰ ਤਰੀਕੇ ਨਾਲ ਆਪਣੀ ਪਹਿਚਾਨ ਬਣਾਉਣ ਦਾ ਯਤਨ ਕੀਤਾ ਹੈ। ਜਿੱਥੇ ਬੇਕਰਸ ਫੀਲਡ ਵਿਚ ਗੁਰਦੁਆਰ ਵਾਲੇ ਨਗਰ ਕੀਰਤਨ ਕੱਢਦੇ ਹਨ ਓੱਥੇ ਨੌਜਵਾਨ ਵੀਰਾਂ ਨੇ ਦੂਜੀਆਂ ਕੌਮਾਂ ਨੂੰ ਆਪਣੀ ਕੌਮ ਬਾਰੇ ਦੱਸਣ ਲਈ ਨਿਵੇਕਲਾ ਤਰੀਕਾ ਲੱਭਿਆ ਹੈ। ਇਹ ਵੀਰ ਹਰ ਸਾਲ ਸਿੱਖ ਰਾਈਡਰ ਆਫ ਅਮਰੀਕਾ ਦੇ ਨਾਂ ਹੇਠ ਸਾਲ ਵਿਚ ਦਸ ਕੁ ਵਾਰੀ ਮੋਟਰ ਸਾਇਕਲਾਂ ਦੁਆਰਾ ਰੋਡ ਸ਼ੋ ਕਰਦੇ ਹਨ। ਇਸ ਮੋਰਟ ਸਾਇਕਲ ਦੇ ਰੋਡ ਸ਼ੋਅ ਵਿਚ ਹੋਰ ਕੌਮਾਂ ਦੇ ਬੱਚੇ ਅਤੇ ਪੁਲੀਸ ਵਾਲੇ ਵੀ ਵੱਧ ਚੜ੍ਹ ਕੇ ਹਿੱਸਾ ਲੈਂਦੇ ਤੇ ਆਪਣਾ ਸਹਿਯੋਗ ਵੀ ਦੇਂਦੇ ਹਨ। ਇਸ ਦੇ ਇਲਾਵਾ ਸਾਲ ਵਿਚ ਛੇ ਵਾਰੀ ਹੋਮ ਲੈੱਸ ਕੇਂਦਰ ‘ਤੇ ਜਾ ਕੇ ਸਾਰੇ ਦਿਨ ਦੇ ਖਾਣੇ ਦਾ ਪਰਬੰਧ ਕਰਦੇ ਹਨ। ਮੈਂ ਸਮਝਦਾ ਹਾਂ ਕਿ ਜਿੱਥੇ ਵੀ ਸਿੱਖ ਰਹਿ ਰਿਹਾ ਹੈ ਉਸ ਨੂੰ ਆਪਣੇ ਆਲੇ ਦੁਆਲੇ ਦਾ ਜ਼ਰੂਰ ਖਿਆਲ ਰੱਖਣਾ ਚਾਹੀਦਾ ਹੈ। ਸਰਕਾਰ ਨੂੰ ਅਸੀਂ ਆਪਣੀਆ ਸਮੱਸਿਆਵਾਂ ਸਹੀ ਢੰਗ ਨਾਲ ਦਸ ਸਕਦੇ ਹਾਂ। ਓੱਥੇ ਸਰਕਾਰ ਤਥਾ ਬਾਕੀ ਦੇ ਭਾਈ ਚਾਰੇ ਨੂੰ ਵੀ ਸਮਝ ਲਗਦੀ ਹੈ ਸਿੱਖਾਂ ਵਿਚ ਸੇਵਾ ਭਾਵਨਾ ਤੇ ਮਨੁੱਖ ਭਾਈਚਾਰਕ ਤੰਦਾਂ ਦੀ ਸਾਂਝ ਬਹੁਤ ਮਜ਼ਬੂਤ ਰੱਖਦੀ ਹੈ।ਅਮਰੀਕਾ ਵਿਚ ਲੋਕ ਮੋਟਰਸਾਇਕਲ ਨੂੰ ਸ਼ੌਕ ਨਾਲ ਰੱਖਦੇ ਹਨ। ਪੰਜਾਬ ਵਿਚ ਜਦੋਂ ਗੁਰੂ ਨਾਨਕ ਸਾਹਿਬ ਦੇ ਵਿਆਹ ਪੁਰਬ ‘ਤੇ ਸਲਤਾਨ ਪੁਰ ਤੋਂ ਬਟਾਲੇ ਤੱਕ ਨਗਰ ਕੀਰਤਨ ਨਿਕਲਦਾ ਹੈ ਤਾਂ ਚੰਗੇ ਭਲੇ ਪੰਜਾਬੀ ਨੌਜਵਾਨ ਮੋਟਰ ਸਾਇਕਲਾਂ ਦੇ ਸਲੰਸਰ ਲਾਹ ਕੇ ਬੰਬ ਬਲਾਉਂਦੇ ਸ਼ੋਰ ਪਉਂਦੇ ਸੀਟੀਆਂ ਮਾਰਦੇ ਨਜ਼ਰ ਆਉਣਗੇ ਰਹਿੰਦੀ ਕਸਰ ਹੋਲ਼ੀਆਂ ਵਿਚ ਭਈਏ ਕੱਢ ਦੇਂਦੇ ਹਨ। ਅਸੀਂ ਤਾਂ ਅਜੇਹੇ ਮੌਕੇ ਵੀ ਕੋਈ ਸਿੱਖੀ ਦੀ ਸਹੀ ਤਸਵੀਰ ਪੇਸ਼ ਨਹੀਂ ਕਰ ਹੁੰਦੇ।ਬੇਕਰਸ ਫੀਲਡ ਵਾਲੇ ਵੀਰ ਬਹੁਤ ਹੀ ਸਭਿਆਕ ਤਰੀਕੇ ਨਾਲ ਨੋਜਵਾਨ ਮੋਟਰ ਸਾਇਕਲ ਦੀ ਰੈਲੀ ਕੱਢਦੇ ਹਨ, ਜਿਸ ਨਾਲ ਬਾਕੀ ਭਾਈਚਾਰਿਆਂ ਵਿਚ ਬਹੁਤ ਵਧੀਆ ਸੁਨੇਹਾਂ ਮਿਲਦਾ ਹੈ। ਹੁਣ ਤੱਕ ਸਿੱਖ ਰਾਈਡਰ ਵਲੋਂ ਕੀਤੇ ਕੰਮ ਦਾ ਵੇਰਵਾ ਇਸ ਪ੍ਰਕਾਰ ਹੈ-

 

 • Sikh Riders of America won the first prize at annual 4th of July parade in Alameda, California.
 • Sikh Riders Of America 4th Annual Ride 29Th April 2017 Bedford, Texas
 • Sikh Riders of America taking part in 4th July Celebration in Alameda city , Bay Area CA
 • March 20th, 2016 - 2nd Annual ride in Dallas, Texas.Donated $4500.00
 • Dec 25th,  Fort Worth, TX Christmas Parade
 • Dec 22nd, 2015 - Bakersfield Homeless Center
 • Dec 20th - 2015 - Fort Worth, TX Toy Run
 • Dec 15th. 2015 - Bakersfield, CA Christmas Parade 2015.
 • Dec 10th, 2015 - City of Arvin Christmas Parade 2015
 • Dec 7th, 2015 - Bakersfield Annual Christmas Parade 2015
 • Nov 23, 2015 - Fort Worth Portrait Project
 • Nov 1, 2015 - Veterans Day Parade.
 • Adopt a Highway in CA
 • SROA Bikers Unite - Oct 10th, 2015 - Donated $6,000.00
 • Annual 9th Officer Down Ride
 • SROA in Bakersfield, California Raises $12,000 to Help Spread Sikh Awareness  ( National Sikh Campaign)
 • 4th of July, 2015 Parade in CA.
 • June 27th, 2015 - 1st Annual Ride From The Wall.
 • May 5th, 2015 - Raised $17,500.00 Funds for Nepal Earthquake Victims.
 • April 25th, 2015 - Bikers Unite - First Texas Ride Benefiting Shield Foundation of Grapevine, TX.Donated $2500.00
 • April 18th, 2015 - Tulare County Peace Officer MemorialDonated $5100.00
 • Sikh Riders of America Donated $1015.00 to Kern County, CA to Feed the Needy People.
 • Dec 1st, 2014 - Letter from the Office of Bakersfield Mayor
 • Oct 11th- 2014 - Sikh Riders of America Bikers Unite for Wounded Heroes Fund & Kern County 999 FoundationDonated $4000.00 Sept 14th, 2014 - 9/11 Memorial Ride in Dallas, TX.

Image may contain: one or more people, people standing, motorcycle and outdoor

Image may contain: one or more people and outdoor

Image may contain: 1 person, tree and outdoor

Image may contain: 1 person, motorcycle and outdoor

Image may contain: one or more people, tree and outdoor

Image may contain: 1 person, sitting, motorcycle and outdoor

Image may contain: one or more people, motorcycle and outdoor

Image may contain: motorcycle, tree and outdoor

Image may contain: 2 people, people smiling, sky and outdoor

Image may contain: 6 people, people smiling, people standing and outdoor

Image may contain: 4 people, people smiling, people standing and outdoor

Image may contain: 5 people, people standing, motorcycle, crowd and outdoor

Image may contain: 7 people, people smiling, outdoor

Image may contain: 7 people, people smiling, people standing and outdoor

ਡੇਲੀ ਸਿੱਖ ਨਿਊਜ਼ ਵੇਬਸਾਇਟ ਉੱਪਰ ਪਾਇਆ ਜਾਣ ਵਾਲਾ ਸਾਰਾ ਡਾਟਾ Admin Team ਵੱਲੋਂ ਪਾਇਆ ਜਾਂਦਾ ਹੈ, ਪਰ ਇਸ ਵੇਬਸਾਇਟ ਉੱਪਰ ਛਪੀ ਸਮੱਗਰੀ ਨਾਲ ਸਦਾ ਸੇਹ੍ਮਤ ਹੋਣਾ ਜਰੂਰੀ ਨਹੀ ਹੈ | ਡੇਲੀ ਸਿੱਖ ਨਿਊਜ਼ ਵੇਬਸਾਇਟ ਵਰਲਡ ਸਿੱਖ ਫ਼ੇਡਰੇਸ਼ਨ ਦੀ ਸੰਪੱਤੀ ਹੈ | ਬਿਨਾਂ ਆਗਿਆ ਇਸ ਵੇਬਸਾਇਟ ਦਾ ਕਨਟੇਂਟ (ਡਾਟਾ) ਕਿਸੇ ਹੋਰ ਵੇਬਸਾਇਟ ਤੇ ਪਾਉਣਾ ਜਾਣ ਫੇਰ ਇਸ ਵੇਬਸਾਇਟ ਦੀ ਕਾਪੀ ਕਰਨ ਦੀ ਮਨਾਹੀ ਹੈ |

Newsletter

ਕਿਰਪਾ ਕਰਕੇ ਆਪਣੀ Email ਭਰੋ | ਅਸੀਂ ਹਰ ਰੋਜ਼ ਹੋ ਰਹੀਆਂ ਅਪਡੇਟ ਬਾਰੇ ਤਹਾਨੂੰ ਜਾਣਕਾਰੀ Email ਰਾਹੀਂ ਭੇਜ ਸਕਦੇ ਹਾਂ |

© 2014-15 All right reserved | Designed & Developed by: Kokri Web Development

Back to Top