Daily Sikh News - World Sikh News - Punjabi News Channel

☬ਰਾਮਕਲੀ ਕੀ ਵਾਰ ਮਹਲਾ ੩☬ (ਪੰ: ੯੪੭ ਤੋ ੯੫੬)

ਰਾਮਕਲੀ ਕੀ ਵਾਰ ਮਹਲਾ

 (ਪੰ: ੯੪੭ ਤੋ ੯੫੬)

ਸਟੀਕ, ਲੋੜੀਂਦੇ ਗੁਰਮੱਤ ਵਿਚਾਰ ਦਰਸ਼ਨ ਸਹਿਤ

(ਕਿਸ਼ਤਬਾਈਵੀਂ)

ਪ੍ਰਿਂਸੀਪਲ ਗਿਆਨੀ ਸੁਰਜੀਤ ਸਿੰਘ, ਸਿੱਖ ਮਿਸ਼ਨਰੀ, ਦਿੱਲੀ, ਪ੍ਰਿਂਸੀਪਲ ਗੁਰਮੱਤ ਐਜੂਕੇਸ਼ਨ ਸੈਂਟਰ, ਦਿੱਲੀ,

ਮੈਂਬਰ ਧਰਮ ਪ੍ਰਚਾਰ : ਦਿ: ਸਿ: ਗੁ: ਪ੍ਰ: ਕਮੇਟੀ, ਦਿੱਲੀ: ਫਾਊਂਡਰ (ਮੋਢੀ) ਸਿੱਖ ਮਿਸ਼ਨਰੀ ਲਹਿਰ ਸੰਨ 1956

(ਲੜੀ ਜੋੜਣ ਲਈ ਇਸ ਤੋਂ ਪਹਿਲਾਂ ਚੁੱਕੇ ਇਸਦੇ ਇਕੀ ਭਾਗ ਵੀ ਪੜੋ ਜੀ)

ਪਉੜੀ ਨੰ: ੧੧ ਦਾ ਮੂਲ ਪਾਠ ਸਲੋਕਾਂ ਸਹਿਤ:-

ਸਲੋਕੁ ਮਃ ੧॥ ਸਤੀ ਪਾਪੁ ਕਰਿ ਸਤੁ ਕਮਾਹਿ॥ ਗੁਰ ਦੀਖਿਆ ਘਰਿ ਦੇਵਣ ਜਾਹਿ॥ ਇਸਤਰੀ ਪੁਰਖੈ ਖਟਿਐ ਭਾਉ॥ ਭਾਵੈ ਆਵਉ ਭਾਵੈ ਜਾਉ॥ ਸਾਸਤੁ ਬੇਦੁ ਮਾਨੈ ਕੋਇ॥ ਆਪੋ ਆਪੈ ਪੂਜਾ ਹੋਇ॥ ਕਾਜੀ ਹੋਇ ਕੈ ਬਹੈ ਨਿਆਇ॥ ਫੇਰੇ ਤਸਬੀ ਕਰੇ ਖੁਦਾਇ॥ ਵਡੀ ਲੈ ਕੈ ਹਕੁ ਗਵਾਏ॥ ਜੇ ਕੋ ਪੁਛੈ ਤਾ ਪੜਿ ਸੁਣਾਏ॥ ਤੁਰਕ ਮੰਤ੍ਰੁ ਕਨਿ ਰਿਦੈ ਸਮਾਹਿ॥ ਲੋਕ ਮੁਹਾਵਹਿ ਚਾੜੀ ਖਾਹਿ॥ ਚਉਕਾ ਦੇ ਕੈ ਸੁਚਾ ਹੋਇ॥ ਐਸਾ ਹਿੰਦੂ ਵੇਖਹੁ ਕੋਇ॥ ਜੋਗੀ ਗਿਰਹੀ ਜਟਾ ਬਿਭੂਤ॥ ਆਗੈ ਪਾਛੈ ਰੋਵਹਿ ਪੂਤ॥ ਜੋਗੁ ਪਾਇਆ, ਜੁਗਤਿ ਗਵਾਈ॥ ਕਿਤੁ ਕਾਰਣਿ ਸਿਰਿ ਛਾਈ ਪਾਈ॥ ਨਾਨਕ ਕਲਿ ਕਾ ਏਹੁ ਪਰਵਾਣੁ॥ ਆਪੇ ਆਖਣੁ ਆਪੇ ਜਾਣੁ॥   

ਮਃ ੧॥ ਹਿੰਦੂ ਕੈ ਘਰਿ ਹਿੰਦੂ ਆਵੈ॥ ਸੂਤੁ ਜਨੇਊ ਪੜਿ ਗਲਿ ਪਾਵੈ॥ ਸੂਤੁ ਪਾਇ ਕਰੇ ਬੁਰਿਆਈ॥ ਨਾਤਾ ਧੋਤਾ ਥਾਇ ਪਾਈ॥ ਮੁਸਲਮਾਨੁ ਕਰੇ ਵਡਿਆਈ॥ ਵਿਣੁ ਗੁਰ ਪੀਰੈ ਕੋ ਥਾਇ ਪਾਈ॥ ਰਾਹੁ ਦਸਾਇ ਓਥੈ ਕੋ ਜਾਇ॥ ਕਰਣੀ ਬਾਝਹੁ ਭਿਸਤਿ ਪਾਇ॥ ਜੋਗੀ ਕੈ ਘਰਿ ਜੁਗਤਿ ਦਸਾਈ॥ ਤਿਤੁ ਕਾਰਣਿ ਕਨਿ ਮੁੰਦ੍ਰਾ ਪਾਈ॥ ਮੁੰਦ੍ਰਾ ਪਾਇ ਫਿਰੈ ਸੰਸਾਰਿ॥ ਜਿਥੈ ਕਿਥੈ ਸਿਰਜਣਹਾਰੁ॥ ਜੇਤੇ ਜੀਅ ਤੇਤੇ ਵਾਟਾਊ॥ ਚੀਰੀ ਆਈ ਢਿਲ ਕਾਊ॥ ਏਥੈ ਜਾਣੈ ਸੁ ਜਾਇ ਸਿਞਾਣੈ॥ ਹੋਰੁ ਫਕੜੁ ਹਿੰਦੂ ਮੁਸਲਮਾਣੈ॥ ਸਭਨਾ ਕਾ ਦਰਿ ਲੇਖਾ ਹੋਇ॥ ਕਰਣੀ ਬਾਝਹੁ ਤਰੈ ਕੋਇ॥ ਸਚੋ ਸਚੁ ਵਖਾਣੈ ਕੋਇ॥ ਨਾਨਕ ਅਗੈ ਪੁਛ ਹੋਇ॥   

ਪਉੜੀ॥ ਹਰਿ ਕਾ ਮੰਦਰੁ ਆਖੀਐ ਕਾਇਆ ਕੋਟੁ ਗੜੁ॥ ਅੰਦਰਿ ਲਾਲ ਜਵੇਹਰੀ ਗੁਰਮੁਖਿ ਹਰਿ ਨਾਮੁ ਪੜੁ॥ ਹਰਿ ਕਾ ਮੰਦਰੁ ਸਰੀਰੁ ਅਤਿ ਸੋਹਣਾ ਹਰਿ ਹਰਿ ਨਾਮੁ ਦਿੜੁ॥ ਮਨਮੁਖ ਆਪਿ ਖੁਆਇਅਨੁ ਮਾਇਆ ਮੋਹ ਨਿਤ ਕੜੁ॥ ਸਭਨਾ ਸਾਹਿਬੁ ਏਕੁ ਹੈ ਪੂਰੈ ਭਾਗਿ ਪਾਇਆ ਜਾਈ॥  ੧੧ 

(ਪਉੜੀ ਨੰ: ੧੧ ਦੀ ਸਟੀਕਸਲੋਕਾਂ ਅਤੇ ਲੋੜੀਂਦੇ ਗੁਰਮੱਤ ਵਿਚਾਰ ਦਰਸ਼ਨ ਸਹਿਤ)

ਸਲੋਕੁ ਮਃ ੧॥ ਸਤੀ ਪਾਪੁ ਕਰਿ, ਸਤੁ ਕਮਾਹਿ॥ ਗੁਰ ਦੀਖਿਆ, ਘਰਿ ਦੇਵਣ ਜਾਹਿ॥ ਇਸਤਰੀ ਪੁਰਖੈ ਖਟਿਐ ਭਾਉ॥ ਭਾਵੈ ਆਵਉ ਭਾਵੈ ਜਾਉ॥ ਸਾਸਤੁ ਬੇਦੁ ਮਾਨੈ ਕੋਇ॥ ਆਪੋ ਆਪੈ ਪੂਜਾ ਹੋਇ॥ ਕਾਜੀ ਹੋਇ ਕੈ ਬਹੈ ਨਿਆਇ॥ ਫੇਰੇ ਤਸਬੀ ਕਰੇ ਖੁਦਾਇ॥ ਵਢੀ ਲੈ ਕੈ ਹਕੁ ਗਵਾਏ॥ ਜੇ ਕੋ ਪੁਛੈ ਤਾ ਪੜਿ ਸੁਣਾਏ॥ ਤੁਰਕ ਮੰਤ੍ਰੁ ਕਨਿ ਰਿਦੈ ਸਮਾਹਿ॥ ਲੋਕ ਮੁਹਾਵਹਿ ਚਾੜੀ ਖਾਹਿ॥ ਚਉਕਾ ਦੇ ਕੈ ਸੁਚਾ ਹੋਇ॥ ਐਸਾ ਹਿੰਦੂ ਵੇਖਹੁ ਕੋਇ॥ ਜੋਗੀ ਗਿਰਹੀ ਜਟਾ ਬਿਭੂਤ॥ ਆਗੈ ਪਾਛੈ ਰੋਵਹਿ ਪੂਤ॥ ਜੋਗੁ ਪਾਇਆ, ਜੁਗਤਿ ਗਵਾਈ॥ ਕਿਤੁ ਕਾਰਣਿ ਸਿਰਿ ਛਾਈ ਪਾਈ॥ ਨਾਨਕ ਕਲਿ ਕਾ ਏਹੁ ਪਰਵਾਣੁ॥ ਆਪੇ ਆਖਣੁ ਆਪੇ ਜਾਣੁ॥ ੧॥ {ਪੰਨਾ ੯੫੧}

ਪਦ ਅਰਥ : — ਸਤੀਧਰਮੀ ਲੋਕ ਪਾਪੁ ਕਰਿਵਿਕਾਰੀ ਪ੍ਰਵ੍ਰਿਤੀ ਦੇ, ਮੰਦ ਕਰਮੀ। ਸਤੁਸੁੱਚਾ ਆਚਰਨ। ਸਤੁ ਕਮਾਹਿ ਧਰਮ ਕਰਮ ਕਰਦੇ ਹਨ। ਗੁਰ ਜਾਹਿਗੁਰੂ ਜਾਂਦੇ ਹਨ। ਘਰਿ (ਚੇਲਿਆਂ ਦੇ) ਘਰਾਂ `ਚ। ਦੀਖਿਆਸਿੱਖਿਆ। ਪੁਰਖੈ ਭਾਉਪਤੀ ਨਾਲ ਪਿਆਰ। ਆਪੋ ਆਪੈ ਪੂਜਾਆਪੋ ਆਪਣੀ ਗ਼ਰਜ਼ ਖ਼ਾਤਿਰ। ਨਿਆਇਨਿਆਂ ਕਰਨ ਲਈ। ਤੁਰਕ ਮੰਤੁ੍ਰਤੁਰਕ ਸ਼ਾਸਕਾਂ ਦੇ ਆਦੇਸ਼ਾਂ ਅਨੁਸਾਰ। ਕਨਿਕੰਨ `ਚ। ਸਮਾਹਿਟਿਕਾਅ ਰੱਖਦੇ ਹਨ। ਮੁਹਾਵਹਿਲੁਟਾਂਦੇ ਹਨ। ਚਾੜੀਚੁਗ਼ਲੀ। ਗਿਰਹੀਗ੍ਰਿਹਸਤੀ। ਬਿਭੂਤਸੁਆਹ। ਸਿਰਿਸਿਰ `ਤੇ। ਛਾਈਸੁਆਹ। ਪਰਵਾਣੁਆਪਣੇ ਅਪ ` ਸੰਪੂਰਣ। ਆਖਣੁਆਖਣ ਵਾਲਾ, ਚੌਧਰੀ। ਜਾਣੁਜਾਣਨ ਵਾਲਾ, ਕੱਦਰ ਕਰਣ ਵਾਲਾ, ਵਡਿਆਈਆਂ ਕਰਨ ਵਾਲਾ।

ਅਰਥ : — (ਨੋਟ : —ਇਸ ਸ਼ਲੋਕ ` ਉਨ੍ਹਾਂ ਲੋਕਾਂ ਦੀ ਹਾਲਤ ਦੱਸੀ ਹੋਈ ਹੈ ਜੋ ਆਪਣੇ ਆਪ ਨੂੰ ਅਖਵਾਉਂਦੇ ਧਰਮੀ ਆਦਿ ਹਨ, ਪਰ ਉਨ੍ਹਾਂ ਦਾ ਨਿਜ ਦਾ ਜੀਵਨ ਉਸ ਦੇ ਉਲਟ ਤੇ ਬਹੁਤਾ ਕਰਕੇ ਉਹ ਵਿਕਾਰੀ ਪ੍ਰਵ੍ਰਿਤੀ ਦੇ ਮੰਦ ਕਰਮੀ ਤੇ ਭੇਖੀ ਵੀ ਹਨ।

ਸਤੀ ਪਾਪੁ ਕਰਿ, ਸਤੁ ਕਮਾਹਿ” –ਜਿਹੜੇ ਜ਼ਾਹਿਰਾ ਤਾਂ ਆਪਣੇ ਆਪ ਨੂੰ ਵੱਡੇ ਧਰਮੀ, ਉੱਚੇਸੁੱਚੇ ਆਚਰਨ ਵਾਲੇ ਅਖਵਾਉਂਦੇ ਤੇ ਬਣੇ ਵੀ ਫ਼ਿਰਦੇ ਹਨ ਪਰ ਜੀਵਨ ਕਰਕੇ ਉਹ ਅਸਲ ` ਵਿਕਾਰੀ ਪ੍ਰਵ੍ਰਿਤੀ ਦੇ ਮੰਦ ਕਰਮੀ ਆਦਿ ਹਨ, ਧਰਮੀ ਨਹੀਂ ਹਨ।

ਗੁਰ ਦੀਖਿਆ, ਘਰਿ ਦੇਵਣ ਜਾਹਿ ਆਪਣੇ ਆਪ ਨੂੰ ਗੁਰੂ ਅਖਵਾਉਂਦੇ ਹਨ ਪਰ ਮਾਇਆ ਖ਼ਾਤਿਰ ਸਿੱਖਿਆ ਦੇਣ ਲਈ ਆਪਣੇ ਚੇਲਿਆਂ ਦੇ ਘਰਾਂ ` ਜਾਂਦੇ ਹਨ।

ਇਸਤਰੀ ਪੁਰਖੈ ਖਟਿਐ ਭਾਉ॥ ਭਾਵੈ ਆਵਉ ਭਾਵੈ ਜਾਉ – ਅਖਵਾਉਂਦੀ ਤਾਂ ਪਤਿਬ੍ਰਤਾ ਇਸਤ੍ਰੀ ਹੈ ਪਰ ਉਸਦਾ ਆਪਣੇ ਪਤੀ ਨਾਲ ਪਿਆਰ ਉਥੋਂ ਤੀਕ ਹੀ ਸੀਮਤ ਹੈ ਕਿ ਜੇ ਉਸ ਦਾ ਪਤੀ ਪੈਸਾ ਕਮਾਅ ਕੇ ਲਿਆਵੇ ਤਾਂ ਠੀਕ, ਨਹੀਂ ਤਾਂ ਓੁਸਦੇ ਭਾਣੇ ਉਸਦਾ ਪਤੀ ਚਾਹੇ ਘਰ ਆਵੇ ਤੇ ਭਾਵੇਂ ਜਿੱਥੇ ਜਾਵੇ, ਉਹ ਉਸ ਗਲ ਦੀ ਪ੍ਰਵਾਹ ਨਹੀਂ ਕਰਦੀ।

ਸਾਸਤੁ ਬੇਦੁ  ਮਾਨੈ ਕੋਇ॥ ਆਪੋ ਆਪੈ ਪੂਜਾ ਹੋਇ” – ਇਸੇ ਤਰ੍ਹਾਂ ਬ੍ਰਾਹਮਣ ਤੇ ਉਨ੍ਹਾਂ ਦੇ ਸ਼੍ਰਧਾਲੂਉਹ ਭਾਵੇਂ ਵੇਦਾਂਸ਼ਾਸਤ੍ਰਾਂ ਦੀ ਆਗਿਆ ਤੇ ਉਪਦੇਸ਼ ਨੂੰ ਕੋਈ ਮੰਨੇ ਤੇ ਭਾਵੇਂ ਨਾ ਮੰਨੇ, ਪਰ ਦੋਵੇਂ ਪਾਸੇ ਆਪੋਆਪਣੀ ਗ਼ਰਜ਼ ਦੀ ਪੂਜਾ ਹੀ ਹੋ ਰਹੀ ਹੁੰਦੀ ਹੋਵੇ।

ਕਾਜੀ ਹੋਇ ਕੈ ਬਹੈ ਨਿਆਇ॥ ਫੇਰੇ ਤਸਬੀ ਕਰੇ ਖੁਦਾਇ॥ ਵਢੀ ਲੈ ਕੈ ਹਕੁ ਗਵਾਏ॥ ਜੇ ਕੋ ਪੁਛੈ ਤਾ ਪੜਿ ਸੁਣਾਏ” –ਜੇ ਕਾਜ਼ੀ ਬਣ ਕੇ ਦੂਜਿਆਂ ਦਾ ਨਿਆਂ ਕਰਣ ਬੈਠਦਾ ਹੈ, ਤਸਬੀ ਫੇਰਦਾ ਤੇ ਖ਼ੁਦਾ ਖ਼ੁਦਾ ਆਖਦਾ ਹੈ, ਪਰ ਨਿਆਂ ਕਰਣ ਵੇਲੇ ਵੱਢੀ ਲੈ ਕੇ ਦੂਜਿਆਂ ਦਾ ਹੱਕ ਮਾਰਦਾ ਹੈ; ਫ਼ਿਰ ਉਸ ਦੀ ਇਸ ਕਰਣੀ `ਤੇ ਜੇ ਕੋਈ ਕਿੰਤੂਪ੍ਰੰਤੂ ਕਰਦਾ ਹੈ ਤਾਂ ਉਹ ਸ਼ਰ੍ਹਾ ਦੀ ਕੋਈ ਗੱਲ ਪੜ੍ਹ ਕੇ ਸੁਣਾ ਕੇ ਸੱਚਾ ਵੀ ਹੋ ਜਾਂਦਾ ਹੈ।

ਤੁਰਕ ਮੰਤ੍ਰੁ ਕਨਿ ਰਿਦੈ ਸਮਾਹਿ॥ ਲੋਕ ਮੁਹਾਵਹਿ ਚਾੜੀ ਖਾਹਿ॥ ਚਉਕਾ ਦੇ ਕੈ ਸੁਚਾ ਹੋਇ॥ ਐਸਾ ਹਿੰਦੂ ਵੇਖਹੁ ਕੋਇ” –ਹਿੰਦੂ ਦੇ ਆਗੂ, ਬ੍ਰਾਹਮਣਾਂ ਆਦਿ ਦਾ ਹਾਲ ਤੱਕੋ, ਕੰਨ ਤੇ ਮਨ ਕਰਕੇ ਉਹ ਤੁਰਕ ਸ਼ਾਸਕਾਂ ਦੇ ਹੁਕਮਾਂ ਦੀ ਪਾਲਣਾ ਕਰਦੇ, ਦੂਜਿਆਂ ਨਾਲ ਧੱਕੇ ਕਰਦੇ, ਲੁੱਟਦੇ ਤੇ ਹਾਕਮਾਂ ਅੱਗੇ ਉਨ੍ਹਾਂ ਦੀਆਂ ਚੁਗ਼ਲੀਆਂ ਕਰਦੇ ਹਨ, ਪਰ ਨਾਲ ਹੀ ਉਹ ਨਿਰੇ ਚੌਂਕੇਕਾਰਾਂ ਕੱਢ ਕੇ ਸੱਚੇਸੁੱਚੇ ਧਰਮੀ ਵੀ ਬਣੇ ਫ਼ਿਰਦੇ ਹਨ।

ਜੋਗੀ ਗਿਰਹੀ ਜਟਾ ਬਿਭੂਤ॥ ਆਗੈ ਪਾਛੈ ਰੋਵਹਿ ਪੂਤ॥ ਜੋਗੁ ਪਾਇਆ ਜੁਗਤਿ ਗਵਾਈ॥ ਕਿਤੁ ਕਾਰਣਿ ਸਿਰਿ ਛਾਈ ਪਾਈ” –ਜਟਾਵਾਂ ਵਧਾ ਕੇ ਜੋਗੀ ਬਣ ਗਏ ਪਰ ਹੈਣ ਤਾਂ ਵੀ ਗ੍ਰਿਹਸਤੀ, ਉਨ੍ਹਾਂ ਦੇ ਅੱਗੇ ਪਿੱਛੇ ਉਨ੍ਹਾਂ ਦੇ ਬੱਚੇ ਰੋਂਦੇ ਹਨ। ਇਸ ਤਰ੍ਹਾਂ ਉਹ ਜੋਗੀ ਵੀ ਨਹੀਂ ਤੇ ਨਾ ਹੀ ਗ੍ਰਹਸਤੀੇ ਹਨ; ਨਾ ਇਧਰ ਦੇ ਨਾ ਓਧਰ ਦੇ। ਇਸਤਰ੍ਹਾਂ ਤਾਂ ਜਿਵੇਂ ਉਨ੍ਹਾਂ ਕੇਵਲ ਆਪਣੇ ਸਿਰ ` ਸੁਆਹ ਹੀ ਪੁਆਈ ਹੈ ਤਾਂ ਉਹ ਕਿਸ ਲਈ?

ਨਾਨਕ ਕਲਿ ਕਾ ਏਹੁ ਪਰਵਾਣੁ॥ ਆਪੇ ਆਖਣੁ ਆਪੇ ਜਾਣੁ॥ ੧॥ਹੇ ਨਾਨਕ! ਇਹੀ ਹੈ ਦਰਅਸਲ ਕਲਜੁਗ। ਕਲਿਜੁਗੀ ਸੁਭਾਅ ਵਾਲਾ ਬੰਦਾ ਆਪ ਹੀ ਚੌਧਰੀ ਹੈ ਤੇ ਆਪ ਹੀ ਆਪਣੀਆਂ ਉਨ੍ਹਾਂ ਕਰਤੂਤਾਂ ਦੀ ਵਡਿਆਈ ਕਰਾਉਣ ਵਾਲਾ ਵੀ ਹੁੰਦਾ ਹੈ; ਮਨ ਤੇ ਜੀਵਨ ਕਰਕੇ ਤਾਂ ਉਹ ਧਰਮੀ ਨਹੀਂ ਹੁੰਦਾ ਤਾਂ ਵੀ ਇੱਕ ਜਾਂ ਦੂਜੇ ਢੰਗ, ਦੂਜਿਆ ਕੋਲੋਂ ਆਪਣੀਆਂ ਵਡਿਆਈਆਂ ਤੇ ਸਿਫ਼ਤਾਂ ਵੀ ਕਰਵਾਉਂਦਾ ਤੇ ਸੁਣਦਾ ਹੈ। ੧। ਯਥਾ:-

() “ਫਾਹੀ ਸੁਰਤਿ ਮਲੂਕੀ ਵੇਸੁ॥ ਹਉ ਠਗਵਾੜਾ ਠਗੀ ਦੇਸੁ (ਪੰ: ੨੪)

() “ਗਲਂੀ ਅਸੀ ਚੰਗੀਆ ਆਚਾਰੀ ਬੁਰੀਆਹ॥ ਮਨਹੁ ਕੁਸੁਧਾ ਕਾਲੀਆ ਬਾਹਰਿ ਚਿਟਵੀਆਹ (ਪੰ: ੮੪)

() “ਊਚਾ ਕੂਕੇ ਤਨਹਿ ਪਛਾੜੇ॥ ਮਾਇਆ ਮੋਹਿ ਜੋਹਿਆ ਜਮਕਾਲੇ॥ ਮਾਇਆ ਮੋਹੁ ਇਸੁ ਮਨਹਿ ਨਚਾਏ ਅੰਤਰਿ ਕਪਟੁ ਦੁਖੁ ਪਾਵਣਿਆ (ਪੰ: ੧੨੧੨੨)

() “ਜਤੀ ਸਦਾਵਹਿ ਜੁਗਤਿ ਜਾਣਹਿ ਛਡਿ ਬਹਹਿ ਘਰ ਬਾਰੁ (ਪੰ: ੪੬੯)

() “ਬਾਹਰਿ ਭੇਖ ਬਹੁਤੁ ਚਤੁਰਾਈ ਮਨੂਆ ਦਹ ਦਿਸਿ ਧਾਵੈ॥ ਹਉਮੈ ਬਿਆਪਿਆ ਸਬਦੁ ਚੀਨੈੑ, ਫਿਰਿ ਫਿਰਿ ਜੂਨੀ ਆਵੈ (ਪੰ: ੭੩੨) ਆਦਿ

ਮਃ ੧॥ ਹਿੰਦੂ ਕੈ ਘਰਿ ਹਿੰਦੂ ਆਵੈ॥ ਸੂਤੁ ਜਨੇਊ ਪੜਿ ਗਲਿ ਪਾਵੈ॥ ਸੂਤੁ ਪਾਇ ਕਰੇ ਬੁਰਿਆਈ॥ ਨਾਤਾ ਧੋਤਾ ਥਾਇ ਪਾਈ॥ ਮੁਸਲਮਾਨੁ ਕਰੇ ਵਡਿਆਈ॥ ਵਿਣੁ ਗੁਰ ਪੀਰੈ ਕੋ ਥਾਇ ਪਾਈ॥ ਰਾਹੁ ਦਸਾਇ ਓਥੈ ਕੋ ਜਾਇ॥ ਕਰਣੀ ਬਾਝਹੁ ਭਿਸਤਿ ਪਾਇ॥ ਜੋਗੀ ਕੈ ਘਰਿ ਜੁਗਤਿ ਦਸਾਈ॥ ਤਿਤੁ ਕਾਰਣਿ ਕਨਿ ਮੁੰਦ੍ਰਾ ਪਾਈ॥ ਮੁੰਦ੍ਰਾ ਪਾਇ ਫਿਰੈ ਸੰਸਾਰਿ॥ ਜਿਥੈ ਕਿਥੈ ਸਿਰਜਣਹਾਰੁ॥ ਜੇਤੇ ਜੀਅ ਤੇਤੇ ਵਾਟਾਊ॥ ਚੀਰੀ ਆਈ ਢਿਲ ਕਾਊ॥ ਏਥੈ ਜਾਣੈ ਸੁ ਜਾਇ ਸਿਞਾਣੈ॥ ਹੋਰੁ ਫਕੜੁ ਹਿੰਦੂ ਮੁਸਲਮਾਣੈ॥ ਸਭਨਾ ਕਾ ਦਰਿ ਲੇਖਾ ਹੋਇ॥ ਕਰਣੀ ਬਾਝਹੁ ਤਰੈ ਕੋਇ॥ ਸਚੋ ਸਚੁ ਵਖਾਣੈ ਕੋਇ॥ ਨਾਨਕ ਅਗੈ ਪੁਛ ਹੋਇ॥ ੨॥ {ਪੰਨਾ ੯੫੧੯੫੨}

ਪਦ ਅਰਥ : —ਹਿੰਦੂਭਾਵ ਹਿੰਦੂਆਂ ਦਾ ਆਗੂ ਬ੍ਰਾਹਮਣ। ਪੜਿਮੰਤ੍ਰ ਆਦਿ ਪੜ੍ਹ ਕੇ। ਥਾਇ ਪਾਈਕਬੂਲ ਨਹੀਂ ਹੁੰਦਾ। ਦਸਾਇਪੁੱਛਦਾ ਤੇ ਦਸਦਾ ਹੈ। ਕੋਕੋਈ ਵਿਰਲਾ ਹੀ। ਕਰਣੀਚੰਗਾ ਆਚਰਣ। ਭਿਸਤਿਬਹਿਸ਼ਤ, ਸੁਰਗ। ਤਿਤੁ ਕਾਰਣਿਉਸ ਜੁਗਤਿ ਦੀ ਖ਼ਾਤਿਰ। ਸੰਸਾਰਿਸੰਸਾਰ `ਚ। ਜਿਥੈ ਕਿਥੈਹਰ ਥਾਂ `ਤੇ। ਵਾਟਾਊਮੁਸਾਫ਼ਿਰ। ਚੀਰੀਚਿੱਠੀ, ਸੱਦਾ। ਏਥੈਇਸ ਜੀਵਨ `ਚ। ਫਕੜੁਫੋਕਟ, ਫੋਕਾ ਦਾਹਵਾ। ਦਰਿਪ੍ਰਭੂ ਦੇ ਦਰ `ਤੇ। ਸਚੋ ਸਚੁਸੱਚੇ ਪ੍ਰਭੂ ਦੇ ਸੱਚ ਨਿਆਂ `ਚ। ਕੋਇਜੋ ਕੋਈ।

ਅਰਥ : — “ਹਿੰਦੂ ਕੈ ਘਰਿ ਹਿੰਦੂ ਆਵੈ॥ ਸੂਤੁ ਜਨੇਊ ਪੜਿ ਗਲਿ ਪਾਵੈ” –ਕਿਸੇ ਖਤ੍ਰੀਵੈਸ਼ ਆਦਿ ਹਿੰਦੂ ਦੇ ਘਰ ` ਬ੍ਰਾਹਮਣ ਆਉਂਦਾ ਹੈ ਤੇ ਮੰਤ੍ਰ ਆਦਿ ਪੜ੍ਹ ਕੇ ਉਸ ਖੱਤ੍ਰੀਵੈਸ਼ ਆਦਿ ਦੇ ਗਲ ` ਧਾਗੇ ਦਾ ਜਨੇਊ ਪਾ ਦਿੰਦਾ ਹੈ।

ਸੂਤੁ ਪਾਇ ਕਰੇ ਬੁਰਿਆਈ॥ ਨਾਤਾ ਧੋਤਾ ਥਾਇ ਪਾਈ” –ਉਹ ਮਨੁੱਖ ਜਨੇਊ ਤਾਂ ਪਾ ਲੈਂਦਾ ਹੈ, ਪਰ ਜਨੇਊ ਪਾ ਕੇ ਵੀ ਮੰਦੇਕਰਮ ਕਰੀ ਜਾਂਦਾ ਹੈ ਇਸ ਤਰ੍ਹਾਂ ਨਿੱਤ ਨ੍ਹਾਉਣਧੋਣ ਨਾਲ ਉਹ ਮਨੁੱਖ ਪ੍ਰਭੂ ਦੇ ਦਰ `ਤੇ ਕਬੂਲ ਨਹੀਂ ਹੋ ਜਾਂਦਾ। ਯਥਾ:-

() “ਚਉਕੜਿ ਮੁਲਿ ਅਣਾਇਆ ਬਹਿ ਚਉਕੈ ਪਾਇਆ॥ ਸਿਖਾ ਕੰਨਿ ਚੜਾਈਆ ਗੁਰੁ ਬ੍ਰਾਹਮਣੁ ਥਿਆ॥ ਓਹੁ ਮੁਆ ਓਹੁ ਝੜਿ ਪਇਆ ਵੇਤਗਾ ਗਇਆ (ਪੰ: ੪੭੧)

() “ਲਖ ਚੋਰੀਆ ਲਖ ਜਾਰੀਆ ਲਖ ਕੂੜੀਆ ਲਖ ਗਾਲਿ॥ ਲਖ ਠਗੀਆ ਪਹਿਨਾਮੀਆ ਰਾਤਿ ਦਿਨਸੁ ਜੀਅ ਨਾਲਿ॥ ਤਗੁ ਕਪਾਹਹੁ ਕਤੀਐ ਬਾਮੑਣੁ ਵਟੇ ਆਇ॥ ਕੁਹਿ ਬਕਰਾ ਰਿੰਨਿੑ ਖਾਇਆ ਸਭੁ ਕੋ ਆਖੈ ਪਾਇ. .” (ਪੰ: ੪੭੧)

ਮੁਸਲਮਾਨੁ ਕਰੇ ਵਡਿਆਈ॥ ਵਿਣੁ ਗੁਰ ਪੀਰੈ ਕੋ ਥਾਇ ਪਾਈ” –ਮੁਸਲਮਾਨ ਆਪਣੇ ਮਜ਼ਹਬ ਦੀ ਵਡਿਆਈ ਤਾਂ ਕਰਦਾ ਹੈ ਪਰ ਜੇ ਉਹ ਗੁਰੂਪੀਰ ਦੇ ਹੁਕਮ ` ਨਹੀਂ ਟੁਰਦਾ ਤਾਂ ਇਸਤਰ੍ਹਾਂ ਉਹ ਵੀ ਪ੍ਰ੍ਰਭੂ ਦੇ ਦਰ `ਤੇ ਕਬੂਲ ਨਹੀਂ ਹੋ ਸਕਦਾ।

ਰਾਹੁ ਦਸਾਇ ਓਥੈ ਕੋ ਜਾਇ॥ ਕਰਣੀ ਬਾਝਹੁ ਭਿਸਤਿ ਪਾਇ” – ਬਹਿਸ਼ਤ ਦਾ ਰਸਤਾ ਤਾਂ ਹਰੇਕ ਮੁਸਲਮਾਨ ਪੁੱਛਦਾ ਹੈ ਪਰ ਉਸ ਰਸਤੇ `ਤੇ ਟੁਰਦਾ ਕੋਈ ਵਿਰਲਾ ਹੀ ਹੈ ਜਦਕਿ ਨੇਕ ਅਮਲਾਂ ਤੋਂ ਬਿਨਾ ਕਿਸੇ ਨੂੰ ਬਹਿਸ਼ਤ ਨਹੀਂ ਮਿਲਦਾ।

ਜੋਗੀ ਕੈ ਘਰਿ ਜੁਗਤਿ ਦਸਾਈ॥ ਤਿਤੁ ਕਾਰਣਿ ਕਨਿ ਮੁੰਦ੍ਰਾ ਪਾਈ” –ਜੋਗੀ ਦੇ ਡੇਰੇ ਤੇ ਮਨੁੱਖ ਜੋਗਮੱਤ ਦੀ ਜੁਗਤਿ ਪੁੱਛਣ ਲਈ ਜਾਂਦਾ ਹੈ ਅਤੇ ਉਸੇ ਕਾਰਣ ਉਹ ਆਪਣੇ ਕੰਨਾਂ ` ਮੁੰਦ੍ਰਾਂ ਵੀ ਪੁਆ ਲੈਂਦਾ ਹੈ।

ਮੁੰਦ੍ਰਾ ਪਾਇ ਫਿਰੈ ਸੰਸਾਰਿ॥ ਜਿਥੈ ਕਿਥੈ ਸਿਰਜਣਹਾਰੁ” – ਮੁੰਦ੍ਰਾਂ ਨੂੰ ਪਾ ਕੇ ਵੀ ਉਹ ਜੋਗੀ ਗ੍ਰਿਹਸਤ ਨੂੰ ਤਿਆਗ ਕੇ ਵੀ ਸੰਸਾਰ ਉਸੇ ` ਭੌਂਦਾ ਤੇ ਸੰਸਾਰੀਆਂ ਕੋਲੋਂ ਮੰਗਦਾ ਫ਼ਿਰਦਾ ਵੀ ਹੈ। ਜਦਕਿ ਸਮਝਣਾ ਸੀ ਜਿਸ ਸਿਰਜਣਹਾਰ ਪ੍ਰਭੂ ਨੂੰ ਪਾਉਣ ਲਈ ਉਹ ਜੋਗੀ ਬਣਿਆ, ਉਹ ਪ੍ਰਭੂ ਤਾਂ ਸੰਸਾਰ ਦੇ ਜ਼ਰੇਜ਼ਰੇ ` ਸਭ ਜਗ੍ਹਾ `ਤੇ ਮੌਜੂਦ ਹੈ।

ਇਸ ਲਈ ਪ੍ਰਭੂ ਨੂੰ ਪਾਉਣ ਲਈ, ਮਨੁੱਖ ਦਾ ਜੋਗੀ ਆਦਿ ਬਨਣਾ, ਪ੍ਰਭੂ ਨੂੰ ਜੰਗਲਾਂ ਆਦਿ ` ਜਾ ਕੇ ਭਾਲਣਾ ਤੇ ਗ੍ਰਿਹਸਤ ਨੂੰ ਤਿਆਗਣਾ ਵਿਅਰਥ ਹੈ।

ਜੇਤੇ ਜੀਅ ਤੇਤੇ ਵਾਟਾਊ॥ ਚੀਰੀ ਆਈ ਢਿਲ ਕਾਊ” – ਸੰਸਾਰ ` ਜਿੰਨੇ ਵੀ ਜੀਵ ਆਉਂਦੇ ਹਨ ਕੋਈ ਵੀ ਇੱਥੇ ਰਹਿਣ ਲਈ ਨਹੀਂ ਆਇਆ ਹੁੰਦਾ ਸਭ ਨੇ ਵਾਪਿਸ ਜਾਣਾ ਹੁੰਦਾ ਹੈ ਇਸਲਈ ਸਾਰੇ ਹੀ ਮੁਸਾਫ਼ਿਰ ਹੁੰਦੇ ਹਨ ਤੇ ਜਿਸਜਿਸ ਨੂੰ ਸੱਦਾ ਆਉਂਦਾ ਜਾਂਦਾ ਹੈ ਉਹ ਇਥੋਂ ਵਾਪਿਸ ਜਾਣ ਵੇਲੇ ਢਿੱਲ ਨਹੀਂ ਕਰ ਸਕਦਾ। ਜਿਵੇਂ:-

() “ਕੀਤੇ ਕਾਰਣਿ ਪਾਕੜੀ, ਕਾਲੁ ਟਲੈ ਸਿਰਾਹੁ॥ ੧॥ ਭਾਈ ਰੇ ਇਉ ਸਿਰਿ ਜਾਣਹੁ ਕਾਲੁ॥ ਜਿਉ ਮਛੀ ਤਿਉ ਮਾਣਸਾ ਪਵੈ ਅਚਿੰਤਾ ਜਾਲੁ” (ਪੰ: ੫੫)

() “ਸਚੇ ਕੀ ਸਿਰਕਾਰ ਜੁਗੁ ਜੁਗੁ ਜਾਣੀਐ॥ ਹੁਕਮੁ ਮੰਨੇ ਸਿਰਦਾਰੁ ਦਰਿ ਦੀਬਾਣੀਐ॥ ਫੁਰਮਾਨੀ ਹੈ ਕਾਰ, ਖਸਮਿ ਪਠਾਇਆ॥ ਤਬਲਬਾਜ ਬੀਚਾਰ ਸਬਦਿ ਸੁਣਾਇਆ” (ਪੰ: ੧੪੨)

() “ਮੁਹਤੁ ਚਸਾ ਵਿਲੰਮੁ, ਭਰੀਐ ਪਾਈਐ” (ਪੰ: ੧੪੭) ਆਦਿ

ਏਥੈ ਜਾਣੈ, ਸੁ ਜਾਇ ਸਿਞਾਣੈ॥ ਹੋਰੁ ਫਕੜੁ ਹਿੰਦੂ ਮੁਸਲਮਾਣੈ” –ਜਿਸ ਨੇ ਇਸ ਜਨਮ ` ਰੱਬ ਨੂੰ ਪਛਾਣ ਲਿਆ ਉਹ ਪ੍ਰਲੋਕ ` ਭਾਵ ਪ੍ਰਭੂ ਦੇ ਦਰ `ਤੇ ਜਾ ਕੇ ਵੀ ਇਸ ਸਚਾਈ ਨੂੰ ਪਛਾਣ ਲੈਂਦਾ ਹੈ ਭਾਵ ਉਸ ਦਾ ਇਹ ਮਨੁੱਖਾ ਜਨਮ ਹੀ ਸਫ਼ਲ ਹੋ ਜਾਂਦਾ ਹੈ।

ਇਥੋਂ ਤੀਕ ਕਿ ਜਿਸ ਨੇ ਪ੍ਰਭੂ ਵੱਲੋਂ ਮਨੁੱਖਾ ਜਨਮ ਵਾਲਾ ਸੁਅਵਸਰ ਪ੍ਰਪਤ ਕੇ ਵੀ ਇਸ ਦੁਰਲਭ ਜਨਮ ਦੇ ਪ੍ਰਭੂ ਮਿਲਾਪ ਵਾਲੇ ਇਕੋਇਕ ਮਕਸਦ ਨੂੰ ਨਹੀਂ ਪਹਿਚਾਣਿਆ ਫ਼ਿਰ ਹਿੰਦੂ ਭਾਵੇਂ ਮੁਸਲਮਾਨ ਭਾਵ ਸੰਸਾਰ ਤਲ `ਤੇ ਕਿਸੇ ਵੀ ਵਿਸ਼ਵਾਸ ` ਵਿਚਰ ਰਿਹਾ ਹੋਵੇ ਉਸਦੇ ਉਹ ਸਾਰੇ ਫੋਕਟ ਵਿਸ਼ਵਾਸ ਹੀ ਸਾਬਤ ਹੁੰਦੇ ਹਨ।

ਸਭਨਾ ਕਾ ਦਰਿ ਲੇਖਾ ਹੋਇ॥ ਕਰਣੀ ਬਾਝਹੁ ਤਰੈ ਕੋਇ“- ਕਿਉਂਕਿ ਹਿੰਦੂ ਹੋਵੇ ਚਾਹੇ ਮੁਸਲਮਾਨ ਤੇ ਭਾਵੇਂ ਕੋਈ ਵੀ ਪ੍ਰਭੂ ਦੀ ਹਜ਼ੂਰੀ ` ਥਾ ਹਰੇਕ ਦੇ ਅਮਲਾਂ ਦਾ ਲੇਖਾ ਹੁੰਦਾ ਹੈ, ਆਪਣੇ ਨੇਕ ਅਮਲਾਂ ਤੋਂ ਬਿਨਾ ਕੋਈ ਕਦੇ ਵੀ ਪਾਰ ਨਹੀਂ ਲੰਘਿਆ।

ਸਚੋ ਸਚੁ ਵਖਾਣੈ ਕੋਇ॥ ਨਾਨਕ ਅਗੈ ਪੁਛ ਹੋਇ॥ ੨॥” – ਜੋ ਮਨੁੱਖ ਇਸ ਜਨਮ ` ਸੱਚੇ ਤੇ ਸਦਾ ਥਿਰ ਪ੍ਰਭੂ ਦੀ ਸਿਫ਼ਤਸਲਾਹ ਨਾਲ ਜੁੜਦੇ ਤੇ ਉਸ ਦੇ ਰੰਗ ` ਰੰਗੇ ਰਹਿੰਦੇ ਹਨ, ਹੇ ਨਾਨਕ! ਪ੍ਰਲੋਕ ` ਵੀ ਭਾਵ ਸਰੀਰ ਤਿਆਗਣ ਬਾਅਦ ਵੀ ਪ੍ਰਭੂ ਦੇ ਦਰ `ਤੇ ਉਹੀ ਕਬੂਲ ਹੁੰਦੇ ਹਨ। ੨। {ਪੰਨਾ ੯੫੧੯੫੨} ਯਥਾ:-

() “ਨਾਨਕ ਸਚੁ ਧਿਆਇਨਿ ਸਚੁ॥ ਜੋ ਮਰਿ ਜੰਮੇ ਸੁ ਕਚੁ ਨਿਕਚੁ” (ਪੰ: ੪੬੩)

() ਆਪਿ ਬਹਿ ਕਰੇ ਨਿਆਉ, ਕੂੜਿਆਰ ਸਭ ਮਾਰਿ ਕਢੋਇ॥ ਸਚਿਆਰਾ ਦੇਇ ਵਡਿਆਈ, ਹਰਿ ਧਰਮ ਨਿਆਉ ਕੀਓਇ (ਪੰ: ੯੦) ਆਦਿ

ਪਉੜੀ॥ ਹਰਿ ਕਾ ਮੰਦਰੁ ਆਖੀਐ, ਕਾਇਆ ਕੋਟੁ ਗੜੁ॥ ਅੰਦਰਿ ਲਾਲ ਜਵੇਹਰੀ, ਗੁਰਮੁਖਿ ਹਰਿ ਨਾਮੁ ਪੜੁ॥ ਹਰਿ ਕਾ ਮੰਦਰੁ ਸਰੀਰੁ ਅਤਿ ਸੋਹਣਾ, ਹਰਿ ਹਰਿ ਨਾਮੁ ਦਿੜੁ॥ ਮਨਮੁਖ ਆਪਿ ਖੁਆਇਅਨੁ, ਮਾਇਆ ਮੋਹ ਨਿਤ ਕੜੁ॥ ਸਭਨਾ ਸਾਹਿਬੁ ਏਕੁ ਹੈ, ਪੂਰੈ ਭਾਗਿ ਪਾਇਆ ਜਾਈ॥ ੧੧॥ {ਪੰਨਾ ੯੫੨}

ਪਦ ਅਰਥ : —ਕੋਟੁਕਿਲ੍ਹਾ। ਗੜੁਕਿਲ੍ਹਾ। ਜਵੇਹਰੀਹੀਰੇ, ਜਵਾਹਰਾਤ। ਖੁਆਇਅਨੁਉਸ ਪ੍ਰਭੂ ਦੇ ਨਿਆਂ ` ਕੁਰਾਹੇ ਪਾਏ ਜਾਂਦੇ ਹਨ। ਕੜੁਕਾੜਾ, ਝੋਰਾ, ਚਿੰਤਾ। ਆਖੀਐਆਖਣਾ ਚਾਹੀਦਾ ਹੈ।

ਅਰਥ : — “ਹਰਿ ਕਾ ਮੰਦਰੁ ਆਖੀਐ, ਕਾਇਆ ਕੋਟੁ ਗੜੁ” –ਇਸ ਸਰੀਰ ਨੂੰ ਪ੍ਰਭੂ ਪ੍ਰਮਾਤਮਾ ਦੇ ਰਹਿਣ ਲਈ ਸੋਹਣਾ ਘਰ ਆਖਣਾ ਚਾਹੀਦਾ ਹੈ, ਕਿਲ੍ਹਾ ਤੇ ਗੜ੍ਹ ਕਹਿਣਾ ਚਾਹੀਦਾ ਹੈ।

ਅੰਦਰਿ ਲਾਲ ਜਵੇਹਰੀ, ਗੁਰਮੁਖਿ ਹਰਿ ਨਾਮੁ ਪੜੁ” –ਜੇ ਗੁਰੂ ਦੇ ਹੁਕਮ ` ਟੁਰ ਕੇ ਪ੍ਰਭੂਪ੍ਰਮਾਤਮਾ ਦਾ ਨਾਮ ਜਪੋਗੇ ਤਾਂ ਇਸ ਸਰੀਰ ਦੇ ਅੰਦਰੋਂ ਹੀ ਚੰਗੇ ਗੁਣਰੂਪ ਲਾਲਜਵਾਹਰ ਮਿਲ ਜਾਣਗੇ।

ਹਰਿ ਕਾ ਮੰਦਰੁ ਸਰੀਰੁ ਅਤਿ ਸੋਹਣਾ, ਹਰਿ ਹਰਿ ਨਾਮੁ ਦਿੜੁ” –ਹੇ ਮਨ! ਪ੍ਰਭੂਪ੍ਰਮਾਤਮਾ ਦਾ ਨਾਮ ਹਿਰਦੇ ` ਪੱਕਾ ਕਰ ਕੇ ਰੱਖ। ਤਾਂ ਹੀ ਇਹ ਸਰੀਰ ਬਹੁਤ ਸੋਹਣਾ ਪ੍ਰਭੂਦਾਮੰਦਰ ਹੋ ਸਕਦਾ ਹੈ।

ਮਨਮੁਖ ਆਪਿ ਖੁਆਇਅਨੁ, ਮਾਇਆ ਮੋਹ ਨਿਤ ਕੜੁ” – ਪਰ ਜੋ ਮਨੁੱਖ ਆਪਣੇ ਮਨ ਦੇ ਪਿੱਛੇ ਟੁਰਦੇ ਹਨ, ਉਨ੍ਹਾਂ ਨੂੰ ਵੀ ਪ੍ਰਭੂ ਦੇ ਸੱਚ ਨਿਆਂ ` ਹੀ, ਪ੍ਰਭੂ ਨੇ ਆਪ ਹੀ ਖੁੰਝਾਇਆ ਤੇ ਜੀਵਨ ਪੱਖੋਂ ਕੁਰਾਹੇ ਪਾਇਆ ਹੁੰਦਾ ਹੈ, ਇਸੇ ਕਾਰਣ ਉਨ੍ਹਾਂ ਨੂੰ ਮਾਇਆ ਦੇ ਮੋਹ ਦਾ ਝੋਰਾ ਨਿੱਤ ਹੀ ਦੁਖੀ ਕਰਦਾ ਰਹਿੰਦਾ ਹੈ)

ਸਭਨਾ ਸਾਹਿਬੁ ਏਕੁ ਹੈ, ਪੂਰੈ ਭਾਗਿ ਪਾਇਆ ਜਾਈ॥ ੧੧॥” – ਸਾਰੇ ਜੀਵਾਂ ਦਾ ਮਾਲਕ ਉਹ ਇਕੋਇਕ ਪ੍ਰਭੂਪ੍ਰਮਾਤਮਾ ਆਪ ਹੀ ਹੈ, ਪਰ ਉਸ ਨਾਲ ਮਿਲਾਪ ਵੀ ਪ੍ਰਭੂ ਦੀ ਆਪਣੀ ਮਿਹਰ ਤੇ ਬਖ਼ਸ਼ਿਸ਼ ਸਦਕਾ ਹੀ ਹੁੰਦਾ ਹੈ। ੧੧। {ਪੰਨਾ ੯੫੨} (ਚਲਦਾ) #Instt.Pau.11-22ndv.. Ramkali ki vaar M.-3-02.20-P.11th

ਸਾਰੇ ਪੰਥਕ ਮਸਲਿਆਂ ਦਾ ਹੱਲ ਅਤੇ ਸੈਂਟਰ ਵੱਲੋਂ ਲਿਖੇ ਜਾ ਰਹੇ ਸਾਰੇ ਗੁਰਮੱਤ ਪਾਠਾਂ, ਪੁਸਤਕਾ ਤੇ ਹੁਣ ਗੁਰਮੱਤ ਸੰਦੇਸ਼ਾ ਵਾਲੀ ਅਰੰਭ ਹੋਈ ਲੜੀ, ਇਨ੍ਹਾਂ ਸਾਰਿਆਂ ਦਾ ਮਕਸਦ ਇਕੋ ਹੈਤਾ ਕਿ ਹਰੇਕ ਸੰਬੰਧਤ ਪ੍ਰਵਾਰ ਅਰਥਾਂ ਸਹਿਤ ‘ਗੁਰੂ ਗ੍ਰੰਥ ਸਾਹਿਬ ਜੀ ਦਾ ਸਹਿਜ ਪਾਠ ਸਦਾ ਚਾਲੂ ਰਖ ਕੇ ਆਪਣੇ ਜੀਵਨ ਨੂੰ ਗੁਰਬਾਣੀ ਸੋਝੀ ਵਾਲਾ ਬਣਾਏ। ਅਰਥਾਂ ਲਈ ਦਸ ਭਾਗ ਗੁਰੂ ਗ੍ਰੰਥ ਦਰਪਣ ਪ੍ਰੋ: ਸਾਹਿਬ ਸਿੰਘ ਜਾਂ ਚਾਰ ਭਾਗ ਸ਼ਬਦਾਰਥ ਲਾਹੇਵੰਦ ਹੋਵੇਗਾ ਜੀ।

ਰਾਮਕਲੀ ਕੀ ਵਾਰ ਮਹਲਾ

(ਪੰ: ੯੪੭ ਤੋ ੯੫੬)

ਸਟੀਕ, ਲੋੜੀਂਦੇ ਗੁਰਮੱਤ ਵਿਚਾਰ ਦਰਸ਼ਨ ਸਹਿਤ

(ਕਿਸ਼ਤਬਾਈਵੀਂ))

For all the Self Learning Gurmat Lessons (Excluding Books) written by ‘Principal Giani Surjit Singh’ Sikh Missionary, Delhi-All the rights are reserved with the writer himself; but easily available in proper Deluxe Covers for

(1) Further Distribution within ‘Guru Ki Sangat’

(2) For Gurmat Stalls

(3) For Gurmat Classes & Gurmat Camps

with intention of Gurmat Parsar, at quite nominal printing cost i.e. mostly Rs 400/-(but in rare cases Rs. 450/-) per hundred copies (+P&P.Extra) From ‘Gurmat Education Centre, Delhi’, Postal Address- A/16 Basement, Dayanand Colony, Lajpat Nagar IV, N. Delhi-24

Ph 91-11-26236119, 46548789 ® Ph. 91-11-26487315 Cell 9811292808

Emails- gurbaniguru@yahoo.com & gianisurjitsingh@yahoo.com

web sites-

www.gurbaniguru.org

theuniqeguru-gurbani.com

gurmateducationcentre.com

 

.

Add comment

Follow us

Don't be shy, get in touch. We love meeting interesting people and making new friends.